JALANDHAR WEATHER

ਆਰ.ਬੀ.ਆਈ. ਸਰਕਾਰ ਨੂੰ 2.69 ਲੱਖ ਕਰੋੜ ਰੁਪਏ ਦਾ ਲਾਭਅੰਸ਼ ਦੇਵੇਗਾ

ਨਵੀਂ ਦਿੱਲੀ , 23 ਮਈ - ਕੇਂਦਰ ਸਰਕਾਰ ਦੇ ਖਾਤੇ ਵਿਚ ਲਾਭਅੰਸ਼ ਦੇ ਰੂਪ ਵਿਚ ਬਹੁਤ ਵੱਡੀ ਰਕਮ ਆਉਣ ਵਾਲੀ ਹੈ। ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਵਿੱਤੀ ਸਾਲ 2024-25 ਲਈ ਸਰਕਾਰ ਨੂੰ 2.69 ਲੱਖ ਕਰੋੜ ਰੁਪਏ ਦੇ ਰਿਕਾਰਡ ਲਾਭਅੰਸ਼ ਦਾ ਐਲਾਨ ਕੀਤਾ। ਤੁਹਾਨੂੰ ਦੱਸ ਦੇਈਏ ਕਿ ਇਹ ਵਿੱਤੀ ਸਾਲ 2023-24 ਵਿਚ ਦਿੱਤੇ ਗਏ ਲਾਭਅੰਸ਼ ਨਾਲੋਂ 27.4 ਪ੍ਰਤੀਸ਼ਤ ਵੱਧ ਹੈ। ਆਰ.ਬੀ.ਆਈ. ਨੇ ਵਿੱਤੀ ਸਾਲ 2023-24 ਲਈ ਸਰਕਾਰ ਨੂੰ 2.1 ਲੱਖ ਕਰੋੜ ਰੁਪਏ ਦਾ ਲਾਭਅੰਸ਼ ਦਿੱਤਾ ਸੀ। ਜਦੋਂ ਕਿ ਵਿੱਤੀ ਸਾਲ 2022-23 ਵਿਚ ਆਰ.ਬੀ.ਆਈ. ਨੇ ਕੇਂਦਰ ਸਰਕਾਰ ਨੂੰ 87,416 ਕਰੋੜ ਰੁਪਏ ਦਾ ਲਾਭਅੰਸ਼ ਦਿੱਤਾ ਸੀ। ਆਰ.ਬੀ.ਆਈ. ਦੇ ਕੇਂਦਰੀ ਨਿਰਦੇਸ਼ਕ ਮੰਡਲ ਦੀ 616ਵੀਂ ਮੀਟਿੰਗ ਵਿਚ ਸਰਕਾਰ ਨੂੰ ਰਿਕਾਰਡ ਲਾਭਅੰਸ਼ ਦੇਣ ਦਾ ਫ਼ੈਸਲਾ ਲਿਆ ਗਿਆ। ਇਸ ਮੀਟਿੰਗ ਦੀ ਪ੍ਰਧਾਨਗੀ ਆਰ.ਬੀ.ਆਈ. ਗਵਰਨਰ ਸੰਜੇ ਮਲਹੋਤਰਾ ਨੇ ਕੀਤੀ। ਰਿਜ਼ਰਵ ਬੈਂਕ ਤੋਂ ਰਿਕਾਰਡ ਲਾਭਅੰਸ਼ ਸਰਕਾਰ ਨੂੰ ਅਮਰੀਕਾ ਦੁਆਰਾ ਲਗਾਏ ਗਏ ਟੈਰਿਫਾਂ ਅਤੇ ਪਾਕਿਸਤਾਨ ਨਾਲ ਟਕਰਾਅ ਕਾਰਨ ਰੱਖਿਆ 'ਤੇ ਵਧੇ ਹੋਏ ਖਰਚੇ ਨਾਲ ਨਜਿੱਠਣ ਵਿਚ ਮਦਦ ਕਰੇਗਾ। ਆਰ.ਬੀ.ਆਈ. ਨੇ ਇਕ ਬਿਆਨ ਵਿਚ ਕਿਹਾ ਕਿ ਬੋਰਡ ਨੇ ਗਲੋਬਲ ਅਤੇ ਘਰੇਲੂ ਆਰਥਿਕ ਦ੍ਰਿਸ਼ ਦੀ ਸਮੀਖਿਆ ਕੀਤੀ, ਜਿਸ ਵਿਚ ਇਸ ਦ੍ਰਿਸ਼ ਨਾਲ ਜੁੜੇ ਜੋਖਮ ਵੀ ਸ਼ਾਮਿਲ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ