JALANDHAR WEATHER

ਨੌਜਵਾਨ ਦੇ ਕਾਤਲਾਂ ਨੂੰ ਪੁਲਿਸ ਨੇ 24 ਘੰਟਿਆਂ ਵਿਚ ਕੀਤਾ ਕਾਬੂ

ਸੰਗਤ ਮੰਡੀ (ਬਠਿੰਡਾ), 27 ਮਈ (ਦੀਪਕ ਸ਼ਰਮਾ) - ਜ਼ਿਲ੍ਹਾ ਬਠਿੰਡਾ ਦੇ ਥਾਣਾ ਸੰਗਤ ਅਧੀਨ ਪੈਂਦੇ ਪਿੰਡ ਜੱਸੀ ਬਾਗਵਾਲੀ ਦੇ ਇਕ ਨੌਜਵਾਨ ਦਾ ਕਤਲ ਸੰਗਤ ਕਲਾਂ ਵਿਖੇ ਕਰ ਦਿੱਤਾ ਗਿਆ ਸੀ। ਇਸ ਨੌਜਵਾਨ ਦੇ ਕਾਤਲ ਦੋ ਨੌਜਵਾਨਾਂ ਨੂੰ ਥਾਣਾ ਸੰਗਤ ਦੀ ਪੁਲਿਸ ਨੇ 24 ਘੰਟਿਆਂ ਵਿਚ ਕਾਬੂ ਕਰ ਲਿਆ ਹੈ ਇਸ ਸੰਬੰਧੀ ਥਾਣਾ ਮੁਖੀ ਪਰਮ ਪਾਰਸ ਸਿੰਘ ਚਹਿਲ ਨੇ ਦੱਸਿਆ ਕਿ ਮੁੱਢਲੀ ਪੁੱਛ ਪੜਤਾਲ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਨ੍ਹਾਂ ਦਾ ਪੁਰਾਣਾ ਝਗੜਾ ਚਲਦਾ ਸੀ, ਜਿਸ ਕਾਰਨ ਜੈਵਿੰਦਰ ਸਿੰਘ ਨੇ ਆਪਣੇ ਦੋਸਤ ਨਾਲ ਮਿਲ ਕੇ ਜਗਸੀਰ ਸਿੰਘ ਨੂੰ ਬੀਤੇ ਦੋ ਦਿਨ ਪਹਿਲਾਂ ਰਾਤ ਸਮੇਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ