ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ 'ਚ ਗੁਲਵੀਰ ਅਤੇ ਸਰਵਿਨ ਨੇ ਜਿੱਤੇ ਤਗਮੇ

ਗੁਮੀ (ਦੱਖਣੀ ਕੋਰੀਆ), 27 ਮਈ - ਭਾਰਤੀ ਐਥਲੀਟਾਂ ਨੇ ਗੁਮੀ ਵਿਚ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ 2025 ਦੀ ਸ਼ਾਨਦਾਰ ਸ਼ੁਰੂਆਤ ਕੀਤੀ, ਜਿਸ ਵਿਚ ਗੁਲਵੀਰ ਸਿੰਘ ਨੇ ਪੁਰਸ਼ਾਂ ਦੀ 10,000 ਮੀਟਰ ਦੌੜ ਵਿਚ ਸੋਨ ਤਗਮਾ ਜਿੱਤਿਆ ਅਤੇ ਸਰਵਿਨ ਸੇਬੇਸਟੀਅਨ ਨੇ 20 ਕਿਲੋਮੀਟਰ ਪੈਦਲ ਚਾਲ (ਵਾਕ ਰੇਸ) ਵਿਚ ਕਾਂਸੀ ਦਾ ਤਗਮਾ ਜਿੱਤਿਆ।