10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਥਾਣਾ ਸਰਹਾਲੀ ਦਾ ਏ.ਐਸ.ਆਈ. ਵਿਜੀਲੈਂਸ ਵਲੋਂ ਕਾਬੂ

ਸਰਹਾਲੀ ਕਲਾਂ, 27 ਮਈ (ਅਜੈ ਸਿੰਘ ਹੁੰਦਲ) - ਵਿਜੀਲੈਂਸ ਬਿਊਰੋ ਤਰਨ ਤਾਰਨ ਵਲੋਂ ਥਾਣਾ ਸਰਹਾਲੀ ਵਿਖੇ ਤਾਇਨਾਤ ਏ.ਐਸ.ਆਈ. ਹਰਜੀਤ ਸਿੰਘ ਨੂੰ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਹੈ। ਇਹ ਗ੍ਰਿਫ਼ਤਾਰੀ ਵਿਜੀਲੈਂਸ ਬਿੳਰੋ ਦੇ ਇੰਸਪੈਕਟਰ ਸ਼ਰਨਜੀਤ ਸਿੰਘ ਦੀ ਅਗਵਾਈ ਵਿਚ ਹੋਈ ਹੈ। ਸ਼ਿਕਾਇਤਕਰਤਾ ਅਨੁਸਾਰ ਜ਼ਮੀਨੀ ਝਗੜੇ ਵਿਚ ਉਨ੍ਹਾਂ ਉਪਰ ਦਰਜ ਕੀਤੇ ਗਏ ਕੇਸ ਸੰਬੰਧੀ ਉਨ੍ਹਾਂ ਨੇ ਹਾਈਕੋਰਟ ਤੋਂ ਜ਼ਮਾਨਤ ਕਰਵਾਈ ਸੀ। ਏ.ਐਸ.ਆਈ. ਹਰਜੀਤ ਸਿੰਘ ਉਨ੍ਹਾਂ ਨੂੰ ਤਫਤੀਸ਼ ਵਿਚ ਸ਼ਾਮਿਲ ਕਰਨ ਲਈ ਪੈਸਿਆਂ ਦੀ ਮੰਗ ਕਰ ਰਿਹਾ ਸੀ, ਜਿਸ ਕਾਰਨ ਉਨ੍ਹਾਂ ਨੇ ਵਿਜੀਲੈਂਸ ਵਿਭਾਗ ਨੂੰ ਸ਼ਿਕਾਇਤ ਕੀਤੀ ਅਤੇ ਵਿਜੀਲੈਂਸ ਵਿਭਾਗ ਵਲੋਂ ਏ.ਐਸ.ਆਈ. ਹਰਜੀਤ ਸਿੰਘ ਨੂੰ ਥਾਣਾ ਸਰਹਾਲੀ ਵਿਖੇ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਹੈ।