JALANDHAR WEATHER

ਸਰਹੱਦੀ ਪਿੰਡ ਮਹਿੰਦੀਪੁਰ ਨੇੜਿਓਂ ਸੜੀ ਹਾਲਤ 'ਚ ਡ੍ਰੋਨ ਤੇ ਹੈਰੋਇਨ ਦਾ ਪੈਕੇਟ ਬਰਾਮਦ

ਖੇਮਕਰਨ, 28 ਮਈ (ਰਾਕੇਸ਼ ਬਿੱਲਾ)-ਸਰਹੱਦੀ ਪਿੰਡ ਮਹਿੰਦੀਪੁਰ ਦੇ ਖੇਤਰ ਵਿਚ ਸੀਮਾ ਚੌਕੀ ਹਰਦੀਪ ਅਧੀਨ ਪੈਂਦੇ ਇਲਾਕੇ ਵਿਚ ਪੁਲਿਸ ਤੇ ਬੀ. ਐਸ. ਐਫ. ਨੇ ਇਕ ਕਿਸਾਨ ਦੇ ਖੇਤ ਵਿਚੋਂ ਸੜੀ ਹਾਲਤ ਵਿਚ ਇਕ ਡ੍ਰੋਨ ਤੇ ਨਾਲ ਸੜਿਆ ਹੋਇਆ ਇਕ ਹੈਰੋਇਨ ਦਾ ਪੈਕੇਟ ਬਰਾਮਦ ਕੀਤਾ ਹੈ। ਪਤਾ ਲੱਗਾ ਹੈ ਕਿ ਇਹ ਡ੍ਰੋਨ ਕਣਕ ਦੇ ਖੇਤ ਵਿਚ ਡਿੱਗਾ ਹੋਵੇਗਾ ਤੇ ਕਿਸਾਨਾਂ ਵਲੋਂ ਨਾੜ ਨੂੰ ਅੱਗ ਲਗਾਉਣ ਕਾਰਨ ਸੜ ਗਿਆ ਹੋਵੇਗਾ। ਫਿਲਹਾਲ ਪੁਲਿਸ ਵਲੋਂ ਕਬਜ਼ੇ ਵਿਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ