ਵਿਜੀਲੈਂਸ ਵਿਭਾਗ ਵਲੋਂ ਨਗਰ ਕੌਂਸਲ ’ਚ ਤਾਇਨਾਤ ਏ.ਟੀ.ਪੀ. 10 ਹਜ਼ਾਰ ਦੀ ਰਿਸ਼ਵਤ ਲੈਂਦਾ ਕਾਬੂ

ਗੁਰਦਾਸਪੁਰ, 28 ਮਈ (ਚੱਕਰਾਜਾ)-ਵਿਜੀਲੈਂਸ ਵਿਭਾਗ ਗੁਰਦਾਸਪੁਰ ਵਲੋਂ ਰਿਸ਼ਵਤਖੋਰੀ ਨੂੰ ਨੱਥ ਪਾਉਣ ਲਈ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਦੇ ਚੱਲਦਿਆਂ ਅੱਜ ਵੀ ਵਿਜੀਲੈਂਸ ਵਿਭਾਗ ਵਲੋਂ ਨਗਰ ਕੌਂਸਲ ਗੁਰਦਾਸਪੁਰ ਵਿਚ ਬਤੌਰ ਏ.ਟੀ.ਪੀ. ਸੇਵਾ ਨਿਭਾਅ ਰਹੇ ਚਰਨਜੀਤ ਸਿੰਘ ਨੂੰ 10 ਹਜ਼ਾਰ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ।