ਕੋਲਕਾਤਾ ਵਿਚ ਰੇਲਵੇ ਨੇ ਆਪਣੇ ਸਟੇਸ਼ਨਾਂ 'ਤੇ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ 'ਤੇ ਲਗਾਈ ਪਾਬੰਦੀ

ਕੋਲਕਾਤਾ , 28 ਮਈ - ਕੋਲਕਾਤਾ ਵਿਚ ਪੂਰਬੀ ਰੇਲਵੇ ਨੇ ਸੁਰੱਖਿਆ ਦੇ ਮੱਦੇਨਜ਼ਰ ਆਪਣੇ ਸਟੇਸ਼ਨਾਂ 'ਤੇ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ 'ਤੇ ਪਾਬੰਦੀ ਲਗਾ ਦਿੱਤੀ ਹੈ। ਅਧਿਕਾਰੀਆਂ ਨੇ ਸਾਰੇ ਬਲੌਗਰਾਂ ਅਤੇ ਯੂਟਿਊਬਰਾਂ ਨੂੰ ਰਾਸ਼ਟਰੀ ਸੁਰੱਖਿਆ ਦੇ ਹਿੱਤ ਵਿਚ ਆਪਣੇ ਅਧਿਕਾਰ ਖੇਤਰ ਅਧੀਨ ਆਉਂਦੇ ਸਟੇਸ਼ਨਾਂ ਦੀਆਂ ਤਸਵੀਰਾਂ ਨਾ ਲੈਣ ਜਾਂ ਵੀਡੀਓ ਨਾ ਬਣਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜੋ ਇਸ ਦੀ ਉਲੰਘਣਾ ਕਰੇਗਾ ਉਸ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।