ਪਿੰਡ ਆਸਿਫ਼ ਵਾਲਾ ਦੀ ਜਸਵਿੰਦਰ ਕੌਰ ਕੈਨੇਡਾ ਆਰਮੀ 'ਚ ਹੋਈ ਭਰਤੀ

ਮੱਲਾਂਵਾਲਾ, 19 ਜੂਨ (ਗੁਰਦੇਵ ਸਿੰਘ)-ਜ਼ਿਲ੍ਹਾ ਫ਼ਿਰੋਜ਼ਪੁਰ ਦੀ ਸਬ-ਤਹਿਸੀਲ ਮੱਲਾਂਵਾਲਾ ਖ਼ਾਸ ਅਧੀਨ ਆਉਂਦੇ ਪਿੰਡ ਆਸਿਫ ਵਾਲਾ ਦੀ ਜਸਵਿੰਦਰ ਕੌਰ ਪੁੱਤਰੀ ਰਣਜੀਤ ਸਿੰਘ ਕਾਦਰ ਵਾਲੀਆ ਦੀ ਕੈਨੇਡਾ ਆਰਮੀ ’ਚ ਭਰਤੀ ਹੋਣ ’ਤੇ ਇਲਾਕੇ ਭਰ ’ਚ ਭਾਰੀ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਜਸਵਿੰਦਰ ਕੌਰ ਦੇ ਪਿਤਾ ਰਣਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਬੇਟੀ ਜਸਵਿੰਦਰ ਕੌਰ ਮਾਰਚ 2020 ਵਿਚ ਸਟੱਡੀ ਵੀਜ਼ੇ ’ਤੇ ਕੈਨੇਡਾ ਗਈ ਸੀ, ਜਿਥੇ ਪੜ੍ਹਾਈ ਕੀਤੀ ਅਤੇ ਅਪ੍ਰੈਲ 2024 ਵਿਚ ਕੈਨੇਡਾ ਦੀ ਪੱਕੀ ਨਾਗਰਿਕ ਬਣੀ। ਹੁਣ 2025 ਵਿਚ ਉਸ ਦੀ ਕੈਨੇਡਾ ਆਰਮੀ ਵਿਚ ਚੋਣ ਹੋਈ ਹੈ।