JALANDHAR WEATHER

ਪੰਜਾਬੀ ਨੌਜਵਾਨ ਦੀ ਆਸਟ੍ਰੇਲੀਆ 'ਚ ਸੜਕ ਹਾਦਸੇ 'ਚ ਮੌਤ

ਖੇਮਕਰਨ/ਅਮਰਕੋਟ, 19 ਜੂਨ (ਰਾਕੇਸ਼ ਬਿੱਲਾ, ਭੱਟੀ)-ਸਰਹੱਦੀ ਇਲਾਕੇ ਵਿਚ ਪਿੰਡ ਵਲਟੋਹਾ ਨਜ਼ਦੀਕ ਪੈਂਦੇ ਪਿੰਡ ਰਾਮ ਖਾਰਾ ਵਾਸੀ ਇਕ ਨੌਜਵਾਨ ਲੜਕੇ ਅਰਸ਼ਪ੍ਰੀਤ ਸਿੰਘ ਖਾਹਰਾ ਦੀ ਆਸਟ੍ਰੇਲੀਆ ਦੇ ਸ਼ਹਿਰ ਪਰਥ ਵਿਚ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਮੌਕੇ ਉਤੇ ਮੌਤ ਹੋਣ ਦੀ ਦੁੱਖਦਾਈ ਘਟਨਾ ਵਾਪਰੀ ਹੈ, ਜਿਸ ਦੀ ਸੂਚਨਾ ਮਿਲਦਿਆਂ ਹੀ ਇਲਾਕੇ ਵਿਚ ਸ਼ੋਕ ਦੀ ਲਹਿਰ ਦੌੜ ਗਈ। ਜਾਣਕਾਰੀ ਮੁਤਾਬਕ ਨਜ਼ਦੀਕੀ ਵੱਡੇ ਪਿੰਡ ਵਲਟੋਹਾ ਵਿਚ ਸਥਿਤ ਖਾਹਰਾ ਹਸਪਤਾਲ ਦੇ ਮਾਲਕ ਡਾਕਟਰ ਪਰਵਿੰਦਰ ਸਿੰਘ ਖਾਹਰਾ ਦੇ ਛੋਟੇ ਭਰਾ ਮਾਸਟਰ ਨਿਰਮਲ ਸਿੰਘ ਦਾ ਲੜਕਾ ਅਰਸ਼ਪ੍ਰੀਤ ਸਿੰਘ ਖਾਹਰਾ (23) ਕੁਝ ਸਮਾਂ ਪਹਿਲਾਂ ਸਟੱਡੀ ਬੇਸ ਉਤੇ ਆਸਟ੍ਰੇਲੀਆ ਵਿਚ ਗਿਆ ਸੀ। ਪਤਾ ਲੱਗਾ ਕਿ ਅੱਜ ਸਵੇਰੇ ਉਕਤ ਲੜਕਾ ਕੈਂਟਰ ਲੈ ਕੇ ਜਾ ਰਿਹਾ ਸੀ ਕਿ ਅਚਾਨਕ ਕੈਂਟਰ ਪਲਟ ਗਿਆ ਤੇ ਕੈਂਟਰ ਨੂੰ ਅੱਗ ਲੱਗ ਗਈ, ਜਿਸ ਦੀ ਲਪੇਟ ਵਿਚ ਆਉਣ ਕਰਕੇ ਉਕਤ ਲੜਕੇ ਦੀ ਮੌਕੇ ਉਤੇ ਮੌਤ ਹੋਣ ਬਾਰੇ ਪਤਾ ਲੱਗਾ ਹੈ। ਇਸ ਦੁਖਦਾਈ ਖ਼ਬਰ ਦੀ ਸੂਚਨਾ ਮਿਲਦਿਆ ਹੀ ਜਿਥੇ ਇਲਾਕੇ ਵਿਚ ਸ਼ੋਕ ਹੈ, ਉਥੇ ਪਰਿਵਾਰਕ ਮੈਂਬਰਾਂ ਦਾ ਰੋ- ਰੋ ਕੇ ਬੁਰਾ ਹਾਲ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ