'ਆਪ' ਦੇ ਕੰਮਾਂ ਤੋਂ ਖੁਸ਼ ਹੋ ਕੇ ਲੋਕ ਸਾਨੂੰ ਫਤਵਾ ਦੇ ਰਹੇ - ਅਰਵਿੰਦ ਕੇਜਰੀਵਾਲ

ਨਵੀਂ ਦਿੱਲੀ, 23 ਜੂਨ-'ਆਪ' ਨੇ ਵਿਸਾਵਦਰ (ਗੁਜਰਾਤ) ਅਤੇ ਲੁਧਿਆਣਾ ਪੱਛਮੀ ਉਪ ਚੋਣਾਂ ਵਿਚ ਜਿੱਤਾਂ ਪ੍ਰਾਪਤ ਕੀਤੀਆਂ ਹਨ। ਪ੍ਰੈਸ ਕਾਨਫਰੰਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਲੋਕ ਸਾਡੇ ਕੰਮਾਂ ਤੋਂ ਖੁਸ਼ ਹਨ। ਕੇਜਰੀਵਾਲ ਨੇ ਕਿਹਾ ਕਿ ਫਰਵਰੀ ਚੋਣਾਂ ਵਿਚ, ਅਸੀਂ ਵਿਸਾਵਦਰ ਸੀਟ ਜਿੱਤੀ ਸੀ ਪਰ ਸਾਡੇ ਵਿਧਾਇਕ ਪਾਰਟੀ ਛੱਡ ਕੇ ਚਲੇ ਗਏ ਪਰ ਅੱਜ ਅਸੀਂ ਦੋਵੇਂ ਸੀਟਾਂ (ਲੁਧਿਆਣਾ ਪੱਛਮੀ ਸਮੇਤ) ਦੁੱਗਣੇ ਫਰਕ ਨਾਲ ਜਿੱਤੀਆਂ ਹਨ। ਇਹ ਦਰਸਾਉਂਦਾ ਹੈ ਕਿ ਲੋਕ ਸਾਡੇ ਕੰਮ ਤੋਂ ਖੁਸ਼ ਹਨ।