JALANDHAR WEATHER

ਦੋ ਕਾਰਾਂ ਦੀ ਟੱਕਰ 'ਚ ਔਰਤ ਦੀ ਮੌਤ, 3 ਜ਼ਖਮੀ

ਮਮਦੋਟ/ਫਿਰੋਜ਼ਪੁਰ, 23 ਜੂਨ (ਸੁਖਦੇਵ ਸਿੰਘ ਸੰਗਮ)-ਫਿਰੋਜ਼ਪੁਰ-ਫਾਜ਼ਿਲਕਾ ਮੁੱਖ ਮਾਰਗ ਉਤੇ ਪਿੰਡ ਸ਼ੇਖਾਂ ਵਾਲੀ ਪੁਲੀ ਕੋਲ ਦੇਰ ਸ਼ਾਮ ਦੋ ਕਾਰਾਂ ਦੀ ਭਿਆਨਕ ਟੱਕਰ ਦੌਰਾਨ ਇਕ ਔਰਤ ਦੀ ਮੌਤ ਹੋ ਗਈ ਜਦਕਿ ਉਸਦੇ ਦੋ ਸਾਥੀਆਂ ਸਮੇਤ ਤਿੰਨ ਗੰਭੀਰ ਜ਼ਖਮੀ ਹੋ ਗਏ। ਮੌਕੇ ਉਤੇ ਪੁੱਜੇ ਪਿੰਡ ਵਾਸੀਆਂ ਨੇ ਮੁਢਲੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੇਰ ਸ਼ਾਮ ਇਕ ਕਰੇਟਾ ਕਾਰ ਜੋ ਫਿਰੋਜ਼ਪੁਰ ਵਾਲੇ ਪਾਸਿਓਂ ਆ ਰਹੀ ਸੀ, ਜਦੋਂ ਪਿੰਡ ਸ਼ੇਖਾਂ ਵਾਲੀ ਪੁਲੀ ਕੋਲ ਪੁੱਜੀ ਤਾਂ ਅੱਗੇ ਜਾ ਰਹੇ ਹੋਰ ਵਾਹਨ ਨੂੰ ਓਵਰਟੇਕ ਕਰਨ ਸਮੇਂ ਸਾਹਮਣੇ (ਜਲਾਲਾਬਾਦ ਵਾਲੇ ਪਾਸਿਓਂ) ਤੋਂ ਆ ਰਹੀ ਕਾਰ ਨਾਲ ਟਕਰਾਅ ਗਈ। ਦੋਵਾਂ ਕਾਰਾਂ ਵਿਚਾਲੇ ਟੱਕਰ ਇੰਨੀ ਭਿਆਨਕ ਸੀ ਕਿ ਸਿਆਜ ਕਾਰ ਵਿਚ ਸਵਾਰ ਇਕ ਔਰਤ ਦੀ ਮੌਕੇ ਉਤੇ ਹੀ ਮੌਤ ਹੋ ਗਈ ਜਦਕਿ ਉਸਦੇ ਨਾਲ ਸਵਾਰ ਇਕ ਔਰਤ ਅਤੇ ਇਕ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਕਰੇਟਾ ਕਾਰ ਵਿਚ ਦੋ ਵਿਅਕਤੀ ਸਵਾਰ ਦੱਸੇ ਗਏ ਹਨ ਜਿਨ੍ਹਾਂ ਵਿਚੋਂ ਇਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪਿੰਡ ਵਾਸੀਆਂ ਵਲੋਂ ਸਾਰੇ ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ