JALANDHAR WEATHER

ਯੂ.ਪੀ. : ਐਕਸਪ੍ਰੈਸ ਵੇਅ ਤੋਂ ਹੇਠਾਂ ਖੱਡ ’ਚ ਡਿੱਗੀ ਡਬਲ-ਡੈਕਰ ਬੱਸ

ਲਖਨਊ, 26 ਜੂਨ- ਸੈਫ਼ਈ ਵਿਚ, ਬਿਹਾਰ ਦੇ ਮਧੂਬਨੀ ਤੋਂ ਦਿੱਲੀ ਜਾ ਰਹੀ ਇਕ ਡਬਲ-ਡੈਕਰ ਬੱਸ ਆਗਰਾ-ਲਖਨਊ ਐਕਸਪ੍ਰੈਸ ਵੇਅ ’ਤੇ ਕੰਟਰੋਲ ਗੁਆ ਬੈਠੀ ਅਤੇ ਹੇਠਾਂ ਖੱਡ ਵਿਚ ਡਿੱਗ ਗਈ। ਹਾਦਸੇ ਵਿਚ ਦੋ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 50 ਲੋਕ ਜ਼ਖਮੀ ਹੋ ਗਏ। ਸਾਰਿਆਂ ਨੂੰ ਮੈਡੀਕਲ ਯੂਨੀਵਰਸਿਟੀ ਲਿਜਾਇਆ ਗਿਆ। ਉਨ੍ਹਾਂ ਵਿਚੋਂ ਦੋ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ, ਜਦੋਂ ਕਿ ਬਾਕੀਆਂ ਦਾ ਇਲਾਜ ਚੱਲ ਰਿਹਾ ਹੈ। ਹਾਦਸਾ ਹੁੰਦੇ ਹੀ ਬਹੁਤ ਰੌਲਾ ਪੈ ਗਿਆ। ਸੂਚਨਾ ਮਿਲਦੇ ਹੀ ਯੂ.ਪੀ.ਡੀ.ਏ. ਟੀਮ ਅਤੇ ਪੁਲਿਸ ਮੌਕੇ ’ਤੇ ਪਹੁੰਚ ਗਏ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ