ਆਈ.ਐਲ.ਓ. ਦੀ ਰਿਪੋਰਟ ਅਨੁਸਾਰ ਭਾਰਤ ਦੀ 64% ਆਬਾਦੀ ਨੂੰ ਯਕੀਨੀ ਤੌਰ 'ਤੇ ਸਮਾਜਿਕ ਸੁਰੱਖਿਆ ਮਿਲ ਰਹੀ ਹੈ - ਪ੍ਰਧਾਨ ਮੰਤਰੀ

ਨਵੀਂ ਦਿੱਲੀ, 29 ਜੂਨ -ਮਨ ਕੀ ਬਾਤ ਦੇ 123ਵੇਂ ਐਪੀਸੋਡ ਵਿਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਅੰਤਰਰਾਸ਼ਟਰੀ ਕਿਰਤ ਸੰਗਠਨ (ਆਈ.ਐਲ.ਓ.) ਨੇ ਇਕ ਵੱਡੀ ਰਿਪੋਰਟ ਜਾਰੀ ਕੀਤੀ ਹੈ ਕਿ ਭਾਰਤ ਦੀ 64% ਆਬਾਦੀ ਨੂੰ ਯਕੀਨੀ ਤੌਰ 'ਤੇ ਸਮਾਜਿਕ ਸੁਰੱਖਿਆ ਮਿਲ ਰਹੀ ਹੈ... ਲਗਭਗ 95 ਕਰੋੜ ਲੋਕ ਸਮਾਜਿਕ ਸੁਰੱਖਿਆ ਯੋਜਨਾਵਾਂ ਤੋਂ ਲਾਭ ਉਠਾ ਰਹੇ ਹਨ। ਇਹ ਗਿਣਤੀ 2015 ਤੱਕ 25 ਕਰੋੜ ਤੋਂ ਘੱਟ ਸੀ।"