JALANDHAR WEATHER

ਸ਼੍ਰੀਲੰਕਾਈ ਜਲ ਸੈਨਾ ਨੇ ਰਾਮੇਸ਼ਵਰਮ ਤੋਂ 8 ਭਾਰਤੀ ਮਛੇਰਿਆਂ ਨੂੰ ਕੀਤਾ ਗ੍ਰਿਫ਼ਤਾਰ

ਚੇਨਈ, 29 ਜੂਨ - ਸ਼੍ਰੀਲੰਕਾਈ ਜਲ ਸੈਨਾ ਨੇ ਐਤਵਾਰ ਤੜਕੇ ਤਾਮਿਲਨਾਡੂ ਦੇ 8ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਮਛੇਰਿਆਂ 'ਤੇ ਅੰਤਰਰਾਸ਼ਟਰੀ ਸਮੁੰਦਰੀ ਸੀਮਾ ਰੇਖਾ ਪਾਰ ਕਰਨ ਅਤੇ ਸ਼੍ਰੀਲੰਕਾਈ ਜਲ ਸੈਨਾ ਵਿਚ ਦਾਖ਼ਲ ਹੋਣ ਦਾ ਦੋਸ਼ ਹੈ। ਇਹ ਮਛੇਰੇ ਸ਼ਨੀਵਾਰ ਰਾਤ ਨੂੰ ਰਾਮੇਸ਼ਵਰਮ ਤੋਂ ਰਵਾਨਾ ਹੋਏ ਸਨ । ਮਛੇਰਿਆਂ ਨੂੰ ਉਨ੍ਹਾਂ ਦੀ ਕਿਸ਼ਤੀ ਸਮੇਤ ਹਿਰਾਸਤ ਵਿਚ ਲਿਆ ਗਿਆ ਹੈ। ਸ਼੍ਰੀਲੰਕਾਈ ਜਲ ਸੈਨਾ ਦੇ ਅਧਿਕਾਰੀਆਂ ਨੇ ਮਛੇਰਿਆਂ ਦੇ ਨਾਲ ਕਿਸ਼ਤੀ ਨੂੰ ਵੀ ਜ਼ਬਤ ਕਰ ਲਿਆ ਹੈ। ਮੱਛੀ ਪਾਲਣ ਵਿਭਾਗ ਦੇ ਅਧਿਕਾਰੀਆਂ ਅਨੁਸਾਰ, ਮਛੇਰੇ ਡੈਲਫਟ ਟਾਪੂ ਦੇ ਨੇੜੇ ਕੰਮ ਕਰ ਰਹੇ ਸਨ। ਇਸ ਦੌਰਾਨ, ਉਨ੍ਹਾਂ ਨੂੰ ਸ਼੍ਰੀਲੰਕਾਈ ਜਲ ਸੈਨਾ ਦੇ ਗਸ਼ਤ ਦਲ ਨੇ ਰੋਕਿਆ। ਸ਼੍ਰੀਲੰਕਾਈ ਅਧਿਕਾਰੀਆਂ ਨੇ ਮਛੇਰਿਆਂ 'ਤੇ ਉਨ੍ਹਾਂ ਦੇ ਪਾਣੀਆਂ ਵਿਚ ਗੈਰ-ਕਾਨੂੰਨੀ ਮੱਛੀਆਂ ਫੜਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਕੂਟਨੀਤਕ ਦਖਲਅੰਦਾਜ਼ੀ ਦੇ ਬਾਵਜੂਦ ਵਾਰ-ਵਾਰ ਉਲੰਘਣਾ ਕੀਤੇ ਜਾਣ ਦਾ ਵੀ ਦਾ ਹਵਾਲਾ ਦਿੱਤਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ