ਉੱਤਰਾਖੰਡ ਹਾਦਸਾ: ਲਾਪਤਾ ਹੋਏ 9 ਮਜ਼ਦੂਰਾਂ ਵਿਚੋਂ 2 ਦੀਆਂ ਲਾਸ਼ਾਂ ਬਰਾਮਦ

ਦੇਹਰਾਦੂਨ, 29 ਜੂਨ - ਬੱਦਲ ਫਟਣ ਦੀ ਘਟਨਾ ਤੋਂ ਬਾਅਦ ਉੱਤਰਕਾਸ਼ੀ ਦੇ ਬਾਰਕੋਟ-ਯਮੁਨਾਤਰੀ ਸੜਕ 'ਤੇ ਸਿਲਾਈ ਬੈਂਡ ਵਿਖੇ ਇਕ ਨਿਰਮਾਣ ਅਧੀਨ ਹੋਟਲ ਤੋਂ ਲਾਪਤਾ ਹੋਏ ਨੌਂ ਮਜ਼ਦੂਰਾਂ ਵਿਚੋਂ ਦੋ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਉੱਤਰਕਾਸ਼ੀ ਜ਼ਿਲ੍ਹਾ ਮੈਜਿਸਟ੍ਰੇਟ ਦਫ਼ਤਰ ਅਨੁਸਾਰ ਸਿਲਾਈ ਬੈਂਡ ਤੋਂ ਪਹਿਲਾਂ ਦੋ ਥਾਵਾਂ 'ਤੇ ਜ਼ਮੀਨ ਖਿਸਕਣ ਅਤੇ ਇਕ ਥਾਂ 'ਤੇ ਸੜਕ ਧੱਸਣ ਦੀਆਂ ਘਟਨਾਵਾਂ ਵਾਪਰੀਆਂ ਹਨ:।