ਕਿਸਾਨ ਦੀ 25 ਏਕੜ ਝੋਨੇ ਦੀ ਪਨੀਰੀ ਨੂੰ ਅਣਪਛਾਤੇ ਨੇ ਸਪਰੇ ਕਰਕੇ ਸਾੜਿਆ

ਨੱਥੂਵਾਲਾ ਗਰਬੀ (ਮੋਗਾ), 29 ਜੂਨ (ਨਵਦੀਪ ਸਿੰਘ) - ਨੱਥੂਵਾਲਾ ਗਰਬੀ ਦੇ ਕਿਸਾਨ ਪਵਿੱਤਰ ਸਿੰਘ ਦੀ ਕਰੀਬ 30 ਏਕੜ ਝੋਨੇ ਦੀ ਪਨੀਰੀ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਘਾਹ ਸਾੜਨ ਵਾਲੀ ਸਪਰੇ ਕਰਕੇ ਸਾੜ ਦਿੱਤਾ ਹੈ । ਇਸ ਸੰਬੰਧੀ ਪਵਿੱਤਰ ਸਿੰਘ ਨੇ ਦੱਸਿਆ ਕਿ ਉਸ ਦੀ ਪਨੀਰੀ ਨੂੰ ਉਸ ਦੇ ਵਿਰੋਧੀ ਨੇ ਹੀ ਸਾੜਿਆ ਹੈ। ਉਸ ਦੀ ਕਿਸੇ ਕਿਸਾਨ ਨਾਲ ਰੰਜਸ਼ ਚਲਦੀ ਸੀ ਤੇ ਉਸ ਨੂੰ ਸ਼ੱਕ ਹੈ ਕਿ ਉਸ ਦੀ ਪਨੀਰੀ ਨੂੰ ਸਾੜਨ ਵਿਚ ਉਸ ਦਾ ਹੱਥ ਹੈ। ਇਸ ਸੰਬੰਧੀ ਉਸ ਨੇ ਨੱਥੂਵਾਲਾ ਪੁਲਿਸ ਚੌਂਕੀ ਦੇ ਵਿਚ ਦਰਖਾਸਤ ਦੇ ਦਿੱਤੀ ਹੈ ਅਤੇ ਪੁਲਿਸ ਵਲੋਂ ਇਸ ਦੀ ਪੜਤਾਲ ਕੀਤੀ ਜਾ ਰਹੀ ਹੈ ।