JALANDHAR WEATHER

ਤ੍ਰਿਨਿਦਾਦ ਤੇ ਟੋਬੈਗੋ ਦੌਰੇ ਸੰਬੰਧੀ ਪ੍ਰਧਾਨ ਮੰਤਰੀ ਮੋਦੀ ਦਾ ਟਵੀਟ, ਤਸਵੀਰਾਂ ਵੀ ਕੀਤੀਆਂ ਸਾਂਝੀਆ

ਪੋਰਟ ਆਫ਼ ਸਪੇਨ, 4 ਜੁਲਾਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਦੱਸਿਆ ਕਿ ਪ੍ਰਧਾਨ ਮੰਤਰੀ ਕਮਲਾ ਪ੍ਰਸਾਦ-ਬਿਸੇਸਰ ਦੁਆਰਾ ਆਯੋਜਿਤ ਰਾਤ ਦੇ ਖਾਣੇ ਵਿਚ, ਮੈਂ ਅਯੁੱਧਿਆ ਵਿਚ ਰਾਮ ਮੰਦਰ ਦੀ ਪ੍ਰਤੀਕ੍ਰਿਤੀ ਅਤੇ ਸਰਯੂ ਨਦੀ ਦਾ ਪਵਿੱਤਰ ਪਾਣੀ ਦੇ ਨਾਲ ਹੀ ਪ੍ਰਯਾਗਰਾਜ ਵਿਚ ਆਯੋਜਿਤ ਮਹਾਂਕੁੰਭ ​​ਦਾ ਜਲ ਉਨ੍ਹਾਂ ਨੂੰ ਭੇਟ ਕੀਤਾ। ਇਹ ਭਾਰਤ ਅਤੇ ਤ੍ਰਿਨੀਦਾਦ ਅਤੇ ਟੋਬੈਗੋ ਵਿਚਕਾਰ ਡੂੰਘੇ ਸੱਭਿਆਚਾਰਕ ਅਤੇ ਅਧਿਆਤਮਿਕ ਸੰਬੰਧਾਂ ਦਾ ਪ੍ਰਤੀਕ ਹਨ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਪੋਰਟ ਆਫ਼ ਸਪੇਨ ਵਿਚ ਰਾਤ ਦੇ ਖਾਣੇ ਵਿਚ, ਸ੍ਰੀ ਰਾਣਾ ਮੋਹਿਪ ਨੂੰ ਮਿਲਿਆ, ਜਿਨ੍ਹਾਂ ਨੇ ਕੁਝ ਸਾਲ ਪਹਿਲਾਂ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਮਨਾਉਣ ਵੇਲੇ ‘ਵੈਸ਼ਨਵ ਜਨ ਤੋ’ ਗਾਇਆ ਸੀ। ਭਾਰਤੀ ਸੰਗੀਤ ਅਤੇ ਸੱਭਿਆਚਾਰ ਪ੍ਰਤੀ ਉਨ੍ਹਾਂ ਦਾ ਜਨੂੰਨ ਸ਼ਲਾਘਾਯੋਗ ਹੈ। ਪ੍ਰਧਾਨ ਮੰਤਰੀ ਕਮਲਾ ਪ੍ਰਸਾਦ-ਬਿਸੇਸਰ ਦੁਆਰਾ ਆਯੋਜਿਤ ਰਾਤ ਦੇ ਖਾਣੇ ਵਿਚ ਸੋਹਰੀ ਪੱਤੇ ’ਤੇ ਭੋਜਨ ਪਰੋਸਿਆ ਗਿਆ ਸੀ, ਜੋ ਕਿ ਤ੍ਰਿਨੀਦਾਦ ਅਤੇ ਟੋਬੈਗੋ ਦੇ ਲੋਕਾਂ, ਖਾਸ ਕਰਕੇ ਭਾਰਤੀ ਮੂਲ ਦੇ ਲੋਕਾਂ ਲਈ ਬਹੁਤ ਸੱਭਿਆਚਾਰਕ ਮਹੱਤਵ ਰੱਖਦਾ ਹੈ। ਇੱਥੇ, ਤਿਉਹਾਰਾਂ ਅਤੇ ਹੋਰ ਵਿਸ਼ੇਸ਼ ਪ੍ਰੋਗਰਾਮਾਂ ਦੌਰਾਨ ਅਕਸਰ ਇਸ ਪੱਤੇ ’ਤੇ ਭੋਜਨ ਪਰੋਸਿਆ ਜਾਂਦਾ ਹੈ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਆਪਣੇ 5 ਦੇਸ਼ਾਂ ਦੇ ਦੌਰੇ ਦੇ ਦੂਜੇ ਪੜਾਅ ਵਿਚ ਤ੍ਰਿਨਿਦਾਦ ਤੇ ਟੋਬੈਗੋ ਪੁੱਜੇ ਹੋਏ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ