ਦਿਨ ਦਿਹਾੜੇ ਡਾਕਟਰ ਨੂੰ ਮਾਰੀਆਂ ਗੋਲੀਆਂ

ਕੋਟ ਈਸੇ ਖਾਂ, (ਮੋਗਾ), 4 ਜੁਲਾਈ (ਗੁਰਮੀਤ ਸਿੰਘ ਖਾਲਸਾ)- ਸਥਾਨਕ ਇਲਾਕੇ ਦੇ ਪੁਰਾਣੇ ਤੇ ਮਸ਼ਹੂਰ ਹਰਬੰਸ ਨਰਸਿੰਗ ਹੋਮ ਦੇ ਸੰਚਾਲਕ ਡਾਕਟਰ ਅਨਿਲਜੀਤ ਕੰਬੋਜ ਉਰਫ਼ ਨੰਨੀ ਕੰਬੋਜ, ਜੋ ਸਥਾਨਕ ਪਾਥਵੇਜ ਗਲੋਬਲ ਸਕੂਲ ਵੀ ਚਲਾ ਰਹੇ ਹਨ, ਨੂੰ ਅਣ-ਪਛਾਤਾ ਵਿਅਕਤੀ ਗੋਲੀਆਂ ਮਾਰ ਕੇ ਫਰਾਰ ਹੋ ਗਿਆ। ਘਟਨਾ ਕਾਰਨ ਇਲਾਕੇ ਭਰ ਵਿਚ ਦਹਿਸ਼ਤ ਦਾ ਮਾਹੌਲ ਪਸਰ ਗਿਆ। ਦੱਸਣਾ ਬਣਦਾ ਹੈ ਕਿ ਡਾਕਟਰ ਅਨਿਲਜੀਤ ਕੰਬੋਜ ਨੂੰ ਇਸ ਤੋਂ ਪਹਿਲਾਂ ਮਾਰ ਦੇਣ ਦੀਆਂ ਧਮਕੀਆਂ ਵੀ ਮਿਲ ਚੁੱਕੀਆਂ ਸਨ। ਦੁਪਹਿਰ 1 ਵਜੇ ਦੇ ਕਰੀਬ ਇਹ ਘਟਨਾ ਵਾਪਰੀ ਜਦੋਂ ਉਹ ਆਪਣੇ ਮੇਨ ਚੌਂਕ ਨੇੜਲੇ ਕਲੀਨਿਕ ਵਿਚ ਮੌਜੂਦ ਸਨ। ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਸੀ।