ਹਲਕਾ ਇੰਚਾਰਜ ਸੋਨੀਆ ਮਾਨ ਦੀ ਅਗਵਾਈ 'ਚ ਮੌਜੂਦਾ ਕਾਂਗਰਸੀ ਤੇ ਸਾਬਕਾ ਸਰਪੰਚ 'ਆਪ' 'ਚ ਸ਼ਾਮਿਲ

ਚੋਗਾਵਾਂ/ਅੰਮ੍ਰਿਤਸਰ, 7 ਜੁਲਾਈ (ਗੁਰਵਿੰਦਰ ਸਿੰਘ ਕਲਸੀ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਸਰਹੱਦੀ ਪਿੰਡ ਵੇਹਰਾ ਵਿਖੇ ਡਾਇਰੈਕਟਰ ਬਲਬੀਰ ਸਿੰਘ ਵੇਹਰਾ ਤੇ ਸਰਪੰਚ ਸੁਖਰਾਜ ਸਿੰਘ ਦੀ ਅਗਵਾਈ ਹੇਠ 14 ਪਿੰਡਾਂ ਦੇ ਪੰਚਾਂ ਤੇ ਸਰਪੰਚਾਂ ਦੀ ਅਹਿਮ ਮੀਟਿੰਗ ਹੋਈ, ਜਿਸ ਵਿਚ ਹਲਕਾ ਰਾਜਾਸਾਂਸੀ ਦੀ ਇੰਚਾਰਜ ਮੈਡਮ ਸੋਨੀਆ ਮਾਨ ਵੀ ਪਹੁੰਚੇ।
ਇਸ ਮੌਕੇ ਉਨ੍ਹਾਂ ਨਾਲ ਚੇਅਰਮੈਨ ਦਇਆ ਸਿੰਘ ਸਾਰੰਗੜਾ, ਪ੍ਰਧਾਨ ਨਗਰ ਪੰਚਾਇਤ ਰਾਜਾਸਾਂਸੀ ਅਰਵਿੰਦਰ ਸਿੰਘ ਬੱਬੂ ਸ਼ਾਹ, ਸਰਪੰਚ ਅਵਤਾਰ ਸਿੰਘ ਲਾਲੀ ਸਾਰੰਗੜਾ, ਸੁਖਦੀਪ ਸਿੰਘ ਛੀਨਾ, ਦਲਰਾਜ ਸਿੰਘ ਵੇਹਰਾ, ਪੀ.ਏ. ਲਵਦੀਪ ਸਿੰਘ ਮੌਜੂਦ ਸਨ। ਇਸ ਦੌਰਾਨ ਹਲਕਾ ਇੰਚਾਰਜ ਸੋਨੀਆ ਮਾਨ ਨੇ ਪਿੰਡਾਂ ਦੇ ਸਰਪੰਚਾਂ ਦੀਆਂ ਮੁਸ਼ਕਿਲਾਂ ਨੂੰ ਬੜੇ ਹੀ ਵਿਸਥਾਰ ਨਾਲ ਸੁਣਿਆ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਕਾਂਗਰਸੀ ਸਰਪੰਚ ਭੋਲਾ ਸਿੰਘ ਛੰਨ ਕੋਹਾਲੀ ਤੇ ਜੈ ਰਾਮਕੋਟ ਦਾ ਸਾਬਕਾ ਅਕਾਲੀ ਸਰਪੰਚ ਲਾਲ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਿਆ । ਹਲਕਾ ਇੰਚਾਰਜ ਸੋਨੀਆ ਮਾਨ ਨੇ ਸ਼ਾਮਿਲ ਹੋਏ ਸਰਪੰਚਾਂ ਨੂੰ ਸਨਮਾਨਿਤ ਕੀਤਾ।