ਆਈ. ਐਨ. ਐਲ. ਡੀ. ਮੁਖੀ ਅਭਯ ਸਿੰਘ ਚੌਟਾਲਾ ਨੂੰ ਮਿਲੀ ਧਮਕੀ

ਚੰਡੀਗੜ੍ਹ, 16 ਜੁਲਾਈ (ਕਪਿਲ)-ਇੰਡੀਅਨ ਨੈਸ਼ਨਲ ਲੋਕ ਦਲ (ਆਈ. ਐਨ. ਐਲ. ਡੀ.) ਦੇ ਮੁਖੀ ਅਭਯ ਸਿੰਘ ਚੌਟਾਲਾ ਨੂੰ ਧਮਕੀ ਭਰਿਆ ਸੁਨੇਹਾ ਮਿਲਣ ਦੀ ਘਟਨਾ ਸਾਹਮਣੇ ਆਈ ਹੈ। ਇਹ ਸੁਨੇਹਾ ਉਨ੍ਹਾਂ ਦੇ ਪੁੱਤਰ ਕਰਨ ਚੌਟਾਲਾ ਰਾਹੀਂ ਉਨ੍ਹਾਂ ਤੱਕ ਪਹੁੰਚਾਇਆ ਗਿਆ। ਦੱਸ ਦਈਏ ਕਿ ਕਰਨ ਨੂੰ ਇਹ ਸੁਨੇਹਾ ਮਿਲਿਆ ਸੀ ਕਿ ਉਹ ਆਪਣੇ ਪਿਤਾ ਨੂੰ ਸਮਝਾਏ ਨਹੀਂ ਤਾਂ ਅੰਜਾਮ ਭੁਗਤਣਾ ਪਵੇਗਾ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਕ ਸ਼ਿਕਾਇਤ ਸੈਕਟਰ-3 ਪੁਲਿਸ ਥਾਣੇ ਵਿਚ ਦਰਜ ਕਰਵਾਈ ਗਈ ਹੈ।
ਪੁਲਿਸ ਨੇ ਸ਼ਿਕਾਇਤ ਮਿਲਣ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਲਦੀ ਹੀ ਸੁਨੇਹਾ ਭੇਜਣ ਵਾਲੇ ਦੀ ਪਛਾਣ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਹੁਣ ਤੋਂ ਦੋ ਸਾਲ ਪਹਿਲਾਂ ਵੀ ਧਮਕੀ ਦਿੱਤੀ ਗਈ ਸੀ, ਜਿਸ ਸਬੰਧੀ ਉਨ੍ਹਾਂ ਨੂੰ ਵਾਈ ਪਲੱਸ ਸੁਰੱਖਿਆ ਹਾਈ ਕੋਰਟ ਦੇ ਹੁਕਮਾਂ ਉਤੇ ਦਿੱਤੀ ਗਈ ਸੀ।