JALANDHAR WEATHER

ਹਿਮਾਚਲ ਵਿਚ ਮੌਨਸੂਨ ਦਾ ਕਹਿਰ: 106 ਮੌਤਾਂ, 818 ਕਰੋੜ ਰੁਪਏ ਦਾ ਨੁਕਸਾਨ ਦਰਜ

ਸ਼ਿਮਲਾ (ਹਿਮਾਚਲ ਪ੍ਰਦੇਸ਼) ,16 ਜੁਲਾਈ - 2025 ਦੇ ਚੱਲ ਰਹੇ ਮੌਨਸੂਨ ਸੀਜ਼ਨ ਤੋਂ ਹਿਮਾਚਲ ਪ੍ਰਦੇਸ਼ ਕਾਫ਼ੀ ਪ੍ਰਭਾਵਿਤ ਹੋਇਆ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ 15 ਜੁਲਾਈ ਤੱਕ ਕੁੱਲ ਨੁਕਸਾਨ ਅੰਦਾਜ਼ਨ 81,803.12 ਲੱਖ ਰੁਪਏ ਤੱਕ ਪਹੁੰਚ ਗਿਆ ਹੈ। ਅਧਿਕਾਰੀਆਂ ਦੇ ਅਨੁਸਾਰ, ਹਿਮਾਚਲ ਪ੍ਰਦੇਸ਼ ਸਰਕਾਰ ਦੇ ਮਾਲੀਆ ਵਿਭਾਗ-ਡੀ.ਐਮ. ਸੈੱਲ ਦੇ ਅਧੀਨ ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ (ਐਸ.ਈ.ਓ.ਸੀ.) ਸਥਿਤੀ ਦੀ ਸਰਗਰਮੀ ਨਾਲ ਨਿਗਰਾਨੀ ਕਰ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਇਸ ਮੌਨਸੂਨ ਸੀਜ਼ਨ (20 ਜੂਨ, 2025 ਤੋਂ 15 ਜੁਲਾਈ, 2025) ਦੌਰਾਨ ਵੱਖ-ਵੱਖ ਜ਼ਿਲ੍ਹਿਆਂ ਵਿਚ ਕੁੱਲ ਮੌਤਾਂ ਦੀ ਗਿਣਤੀ 106 ਹੈ। ਉਨ੍ਹਾਂ ਅੱਗੇ ਕਿਹਾ ਕਿ ਮੀਂਹ ਨਾਲ ਸੰਬੰਧਿਤ ਘਟਨਾਵਾਂ, ਜਿਨ੍ਹਾਂ ਵਿਚ ਜ਼ਮੀਨ ਖਿਸਕਣਾ, ਅਚਾਨਕ ਹੜ੍ਹ, ਬੱਦਲ ਫਟਣਾ, ਡੁੱਬਣਾ, ਬਿਜਲੀ ਡਿੱਗਣਾ, ਸੱਪ ਦੇ ਕੱਟਣਾ, ਬਿਜਲੀ ਦਾ ਕਰੰਟ ਲੱਗਣਾ ਅਤੇ ਦਰੱਖਤਾਂ/ਖੜ੍ਹੀਆਂ ਚੱਟਾਨਾਂ ਤੋਂ ਡਿੱਗਣਾ ਸ਼ਾਮੀ ਹੈ, 62 ਮੌਤਾਂ ਹੋਈਆਂ ਹਨ। ਮੀਂਹ ਨਾਲ ਹੋਈਆਂ ਇਨ੍ਹਾਂ ਮੌਤਾਂ ਦਾ ਜ਼ਿਲ੍ਹਾਵਾਰ ਵੇਰਵਾ ਇਸ ਪ੍ਰਕਾਰ ਹੈ: ਬਿਲਾਸਪੁਰ (5), ਚੰਬਾ (3), ਹਮੀਰਪੁਰ (8), ਕਾਂਗੜਾ (14), ਕਿਨੌਰ (1), ਕੁੱਲੂ (4), ਲਾਹੌਲ ਅਤੇ ਸਪਿਤੀ (1), ਮੰਡੀ (17), ਸ਼ਿਮਲਾ (3), ਸਿਰਮੌਰ (1), ਅਤੇ ਊਨਾ (5)। ਮੀਂਹ ਨਾਲ ਹੋਈਆਂ ਮੌਤਾਂ ਤੋਂ ਇਲਾਵਾ, ਇਸੇ ਸਮੇਂ ਦੌਰਾਨ ਰਾਜ ਭਰ ਵਿਚ ਸੜਕ ਹਾਦਸਿਆਂ ਵਿਚ 44 ਲੋਕਾਂ ਦੀ ਮੌਤ ਹੋ ਗਈ ਹੈ।

ਬਿਲਾਸਪੁਰ ਵਿਚ 3 ਮੌਤਾਂ, ਚੰਬਾ ਵਿਚ 6, ਹਮੀਰਪੁਰ ਵਿਚ 1, ਕਾਂਗੜਾ ਵਿਚ 3, ਕਿਨੌਰ ਵਿਚ 5, ਕੁੱਲੂ ਵਿਚ 7, ਲਾਹੌਲ ਅਤੇ ਸਪਿਤੀ ਵਿਚ 1, ਮੰਡੀ ਵਿਚ 4, ਸ਼ਿਮਲਾ ਵਿਚ 4, ਸਿਰਮੌਰ ਵਿਚ 1, ਸੋਲਨ ਵਿਚ 6 ਅਤੇ ਊਨਾ ਵਿਚ 3 ਮੌਤਾਂ ਹੋਈਆਂ ਹਨ। ਮਾਨਸੂਨ ਨੇ ਜਾਇਦਾਦ ਅਤੇ ਬੁਨਿਆਦੀ ਢਾਂਚੇ ਨੂੰ ਵੀ ਵਿਆਪਕ ਨੁਕਸਾਨ ਪਹੁੰਚਾਇਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ