JALANDHAR WEATHER

ਪੀ.ਜੀ.ਆਈ. ਦੇ ਥੈਲੇਸੈਮਿਕ ਚੈਰੀਟੇਬਲ ਟਰੱਸਟ ਵਲੋਂ 316ਵਾਂ ਖੂਨਦਾਨ ਕੈਂਪ ਅੱਜ

ਚੰਡੀਗੜ੍ਹ, 18 ਜੁਲਾਈ (ਮਾਰਕੰਡਾ)-ਪੀ.ਜੀ.ਆਈ.ਐਮ.ਈ.ਆਰ ਚੰਡੀਗੜ੍ਹ ਦੇ ਟਰਾਂਸਫਿਊਜ਼ਨ ਮੈਡੀਸਨ ਵਿਭਾਗ ਅਤੇ ਥੈਲੇਸੈਮਿਕ ਚੈਰੀਟੇਬਲ ਟਰੱਸਟ ਨੇ ਹਰਸ਼ ਅਸਟੇਟਸ ਸੈਕਟਰ 38 ਚੰਡੀਗੜ੍ਹ ਦੇ ਸਹਿਯੋਗ ਨਾਲ 19 ਜੁਲਾਈ ਦਿਨ ਸਨਿਚਰਵਾਰ ਨੂੰ ਸਵੇਰੇ 9.30 ਵਜੇ ਤੋਂ ਦੁਪਹਿਰ 2.30 ਵਜੇ ਤੱਕ ਕਮਿਊਨਿਟੀ ਸੈਂਟਰ ਸੈਕਟਰ 38-ਸੀ ਚੰਡੀਗੜ੍ਹ ਵਿਖੇ 316ਵਾਂ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ | ਇਸ ਮੌਕੇ ਡਾ. (ਪ੍ਰੋ.) ਆਰ.ਆਰ. ਸ਼ਰਮਾ-ਐੱਚ.ਓ.ਡੀ ਟਰਾਂਸਫਿਊਜ਼ਨ ਮੈਡੀਸਨ ਵਿਭਾਗ ਪੀ. ਜੀ. ਆਈ. ਐਮ. ਈ. ਆਰ. ਅਤੇ ਰਾਜਿੰਦਰ ਕਾਲੜਾ-ਮੈਂਬਰ ਸਕੱਤਰ ਥੈਲੇਸੀਮਿਕ ਚੈਰੀਟੇਬਲ ਟਰੱਸਟ ਨੇ ਦੱਸਿਆ ਕਿ ਥੈਲੇਸੀਮੀਆ ਇਕ ਪੁਰਾਣੀ ਖੂਨ ਦੀ ਬਿਮਾਰੀ ਹੈ | ਜਿਸ ਵਿਚ ਇਕ ਮਰੀਜ਼ ਨੂੰ ਜੀਵਨ ਭਰ ਨਿਯਮਿਤ ਤੌਰ 'ਤੇ ਖੂਨ ਚੜ੍ਹਾਉਣ ਦੀ ਲੋੜ ਹੁੰਦੀ ਹੈ | ਟਰਾਈਸਿਟੀ ਸਮੇਤ ਚੰਡੀਗੜ੍ਹ ਦੇ ਸਾਰੇ ਹਸਪਤਾਲਾਂ ਵਿਚ ਖੂਨ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਲਗਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਖੂਨਦਾਨ ਉਨ੍ਹਾਂ ਗੰਭੀਰ ਮਰੀਜ਼ਾਂ ਦੀਆਂ ਕੀਮਤੀ ਜਾਨਾਂ ਬਚਾਏਗਾ ਜਿਨ੍ਹਾਂ ਨੂੰ ਖੂਨ ਚੜ੍ਹਾਉਣ ਵਿਚ ਸਹਾਇਤਾ ਦੀ ਲੋੜ ਹੈ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ