JALANDHAR WEATHER

ਨਿਪਾਲ ਕੈਬਨਿਟ ਨੇ ਮਧੇਸ਼ ਪ੍ਰਾਂਤ ਨੂੰ ਆਫ਼ਤ ਸੰਕਟ ਖੇਤਰ ਘੋਸ਼ਿਤ ਕੀਤਾ

ਕਾਠਮੰਡੂ [ਨਿਪਾਲ], 23 ਜੁਲਾਈ (ਏਐਨਆਈ) - ਇਕ ਐਮਰਜੈਂਸੀ ਕੈਬਨਿਟ ਮੀਟਿੰਗ ਵਿਚ ਨਿਪਾਲ ਦੇ ਮਧੇਸ਼ ਪ੍ਰਾਂਤ ਨੂੰ ਆਫ਼ਤ ਸੰਕਟ ਖੇਤਰ ਘੋਸ਼ਿਤ ਕੀਤਾ ਗਿਆ ਹੈ ਕਿਉਂਕਿ ਦੇਸ਼ ਦੇ ਅੰਨਦਾਤੇ ਵਿਚ ਗੰਭੀਰ ਸੋਕਾ ਪਿਆ ਹੈ। ਮੱਧ ਮੌਨਸੂਨ ਦੌਰਾਨ ਨਿਪਾਲ ਦੇ ਦੱਖਣੀ ਮੈਦਾਨੀ ਇਲਾਕਿਆਂ ਵਿਚ ਮੀਂਹ ਦੀ ਅਸਾਧਾਰਨ ਗ਼ੈਰਹਾਜ਼ਰੀ ਨੇ ਇਸ ਖੇਤਰ ਨੂੰ ਸੰਕਟ ਦੀ ਸਥਿਤੀ ਵਿਚ ਧੱਕ ਦਿੱਤਾ ਹੈ। ਨਿਪਾਲ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨੇ ਸੰਸਦ ਨੂੰ ਦੱਸਿਆ ਕਿ ਕੈਬਨਿਟ ਨੇ ਦੱਖਣੀ ਮੈਦਾਨੀ ਇਲਾਕਿਆਂ ਦੀ ਸਥਿਤੀ ਦੇ ਆਧਾਰ 'ਤੇ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਅੱਜ ਇਕ ਕੈਬਨਿਟ ਮੀਟਿੰਗ ਵਿਚ ਮਧੇਸ਼ ਪ੍ਰਾਂਤ ਨੂੰ ਆਫ਼ਤ ਸੰਕਟ ਖੇਤਰ ਘੋਸ਼ਿਤ ਕੀਤਾ ਗਿਆ ਹੈ। ਇਦਾ ਮਤਲਬ ਹੈ ਕਿ ਆਫ਼ਤ ਦੇ ਸਮੇਂ ਲੋੜੀਂਦੇ ਬਜਟ ਦੀ ਵੀ ਤੁਰੰਤ ਵਰਤੋਂ ਕੀਤੀ ਜਾ ਸਕਦੀ ਹੈ ।


ਇਹ ਫ਼ੈਸਲਾ ਗ੍ਰਹਿ ਮੰਤਰਾਲੇ ਦੇ ਪ੍ਰਸਤਾਵ ਦੇ ਆਧਾਰ 'ਤੇ ਲਿਆ ਗਿਆ ਸੀ। ਗੰਭੀਰ ਸੋਕੇ ਨੇ ਹਿਮਾਲੀਅਨ ਰਾਸ਼ਟਰ ਦੇ ਤਰਾਈ ਪੱਟੀ ਦੇ ਨਾਲ ਲੱਗਦੇ ਸਾਰੇ 8 ਜ਼ਿਲ੍ਹਿਆਂ ਨੂੰ ਪ੍ਰਭਾਵਿਤ ਕੀਤਾ ਹੈ, ਜੋ ਕਿ ਸਭ ਤੋਂ ਵੱਧ ਉਪਜਾਊ ਅਤੇ ਖੇਤੀਯੋਗ ਭੂਮੀ ਦੀ ਮੇਜ਼ਬਾਨੀ ਕਰਦਾ ਹੈ। ਧਰਤੀ ਹੇਠਲੇ ਪਾਣੀ ਦਾ ਪੱਧਰ ਘੱਟ ਰਿਹਾ ਹੈ, ਜਿਸ ਕਾਰਨ ਹੈਂਡ-ਪੰਪ ਅਤੇ ਖੂਹ ਸੁੱਕ ਰਹੇ ਹਨ। ਪੀਣ ਵਾਲੇ ਪਾਣੀ ਦੀ ਘਾਟ ਹੈ; ਸਫਾਈ ਦੇ ਉਦੇਸ਼ਾਂ ਲਈ ਵੀ ਪਾਣੀ ਨਹੀਂ ਹੈ। ਉੱਥੋਂ ਦੀ ਸਥਿਤੀ ਤੋਂ ਚਿੰਤਤ ਹੈ ਤੇ ਸਰਕਾਰ ਨੇ ਵੱਖ-ਵੱਖ ਪੱਧਰਾਂ 'ਤੇ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ, ਸਥਿਤੀ ਨੂੰ ਹੱਲ ਕਰਨ ਲਈ ਵੱਖ-ਵੱਖ ਟੀਮਾਂ ਤਾਇਨਾਤ ਕੀਤੀਆਂ ਹਨ । ਸਰਕਾਰ ਨੇ 2017 ਦੇ ਆਫ਼ਤ ਜੋਖ਼ਮ ਘਟਾਉਣ ਅਤੇ ਪ੍ਰਬੰਧਨ ਐਕਟ ਦੀ ਧਾਰਾ 32, ਉਪ-ਧਾਰਾ 1 ਦੇ ਤਹਿਤ ਇਹ ਐਲਾਨ ਕੀਤਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ