ਨੌਜਵਾਨ ਦੀ ਅਮਰੀਕਾ ਵਿਚ ਮੌਤ

ਭੁਲੱਥ, (ਕਪੂਰਥਲਾ), 24 ਜੁਲਾਈ (ਮੇਹਰ ਚੰਦ ਸਿੱਧੂ)- ਸਬ ਡਵੀਜਨ ਕਸਬਾ ਭੁਲੱਥ ਦੇ ਨੌਜਵਾਨ ਸੁਖਜੀਤ ਸਿੰਘ ਉਰਫ਼ ਰੋਬੀ ਪੁੱਤਰ ਇੰਦਰਜੀਤ ਸਿੰਘ ਭਾਰਜ ਬਿੱਲੂ ਚੱਕੀ ਵਾਲੇ ਦੀ ਅਮਰੀਕਾ ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪਰਿਵਾਰਕ ਮੈਂਬਰਾਂ ਵਲੋਂ ਮਿਲੀ ਜਾਣਕਾਰੀ ਅਨੁਸਾਰ 27 ਸਾਲਾ ਨੌਜਵਾਨ ਸੁਖਜੀਤ ਸਿੰਘ ਭਾਰਜ, ਜੋ ਦੋ ਸਾਲ ਪਹਿਲਾਂ ਰੋਜ਼ੀ ਰੋਟੀ ਕਮਾਉਣ ਤੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹੋਏ ਅਮਰੀਕਾ ਵਿਚ ਗਿਆ ਸੀ, ਦੀ ਕੁਝ ਦਿਨ ਪਹਿਲਾਂ ਬਿਮਾਰ ਹੋਣ ਕਰਕੇ ਹਾਲਤ ਗੰਭੀਰ ਹੁੰਦੀ ਗਈ ਤੇ ਅਖ਼ੀਰ ਉਸ ਦੀ ਮੌਤ ਹੋ ਗਈ। ਜ਼ਿਕਰ ਯੋਗ ਹੈ ਕਿ ਸੁਖਜੀਤ ਸਿੰਘ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਸੀ।
ਸੁਖਜੀਤ ਸਿੰਘ ਦੇ ਦਿਹਾਂਤ ਤੇ ਕਸਬਾ ਭੁਲੱਥ ਵਿੱਚ ਸੋਗ ਦੀ ਲਹਿਰ ਫੈਲ ਗਈ