JALANDHAR WEATHER

ਕੈਨੇਡਾ ਦੀ ਝੀਲ 'ਚੋਂ ਮਿਲੀ ਪੰਜਾਬੀ ਮੁੰਡੇ ਦੀ ਲਾਸ਼ , ਸ਼ੱਕੀ ਹਾਲਾਤਾਂ 'ਚ ਹੋਈ ਮੌਤ

ਕਪੂਰਥਲਾ , 23 ਜੁਲਾਈ -ਕੈਨੇਡਾ ਦੇ ਵਿਨੀਪੈੱਗ ਸ਼ਹਿਰ 'ਚ ਭੁਲੱਥ ਦੇ ਨੇੜਲੇ ਪਿੰਡ ਰਾਪੁਰ ਪੀਰ ਬਕਸ ਦੇ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿਚ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ। ਜਿਸਦੀ ਲਾਸ਼ ਕੈਨੇਡਾ ਦੀ ਇਕ ਝੀਲ ਵਿਚੋਂ ਮਿਲੀ। ਖ਼ਬਰ ਮਿਲਦਿਆਂ ਹੀ ਪਰਿਵਾਰ 'ਚ ਸੋਗ ਦੀ ਲਹਿਰ ਪਾਈ ਗਈ ਤੇ ਉਨ੍ਹਾਂ ਨੇ ਇਸ ਦੀ ਬਰੀਕੀ ਨਾਲ ਜਾਂਚ ਕਰਾਉਣ ਦੀ ਮੰਗ ਕੀਤੀ। ਉਕਤ ਨੌਜਵਾਨ ਦੀ ਪਹਿਚਾਣ ਦਵਿੰਦਰ ਸਿੰਘ ਪੁੱਤਰ ਸੁਖਜਿੰਦਰ ਸਿੰਘ ਵਾਸੀ ਰਾਪੁਰ ਪੀਰ ਬਕਸ ਦਾ ਰਹਿਣ ਵਾਲਾ ਸੀ, ਜੋਕਿ ਪੜ੍ਹਾਈ ਕਰਨ ਦੇ ਨਾਲ-ਨਾਲ ਕੰਮ ਲਈ ਕੈਨੇਡਾ ਵਿਖੇ ਕਰੀਬ 8 ਸਾਲ ਪਹਿਲਾਂ ਵਿਦੇਸ਼ ਗਿਆ ਸੀ। ਉਕਤ ਮ੍ਰਿਤਕ ਨੌਜਵਾਨ ਦੇ ਪਿਤਾ ਦੀ ਕਰੀਬ 20 ਸਾਲ ਪਹਿਲਾਂ ਮੌਤ ਹੋ ਚੁੱਕੀ ਸੀ। ਕਿਉਂਕਿ ਘਰ ਦਾ ਗੁਜ਼ਾਰਾ ਉਸਦੇ ਸਿਰ 'ਤੇ ਹੀ ਚਲਦਾ ਸੀ ਅਤੇ ਹੁਣ ਪਿੱਛੇ ਉਸ ਦੀ ਮਾਤਾ ਗੁਰਮੀਤ ਕੌਰ ਅਤੇ ਘਰ ਵਿਚ ਦਾਦੀ ਹੀ ਰਹਿੰਦੇ ਹਨ। ਮਾਤਾ ਗੁਰਮੀਤ ਕੌਰ ਨੇ ਦੱਸਿਆ ਕਿ ਮੇਰਾ ਬੇਟਾ ਅੱਠ ਸਾਲ ਪਹਿਲਾਂ ਜੋ ਕਿ ਪੜ੍ਹਾਈ ਦੇ ਤੌਰ ਤੇ ਕੈਨੇਡਾ ਗਿਆ ਹੋਇਆ ਸੀ ਅਤੇ ਪੜ੍ਹਾਈ ਦੇ ਨਾਲ-ਨਾਲ ਉਹ ਪਾਰਟ ਟਾਈਮ ਕੰਮ ਕਰਦਾ ਸੀ।
ਇਸ ਗੱਲ ਦਾ ਉਹਨਾਂ ਨੂੰ ਉਸ ਸਮੇਂ ਪਤਾ ਲੱਗਿਆ ਜਦੋਂ ਉਥੋਂ ਦੀ ਪੁਲਿਸ ਨੇ ਉਥੋਂ ਦੇ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕੀਤੀ ਜਿਸ ਦੇ ਮਗਰੋਂ ਉਹਨਾਂ ਨੇ ਉਸ ਦੀ ਮਾਤਾ ਨੂੰ ਫੋਨ ਕਰਕੇ ਦੱਸਿਆ ਉਸਦੀ ਮਾਤਾ ਦਾ ਕਹਿਣਾ ਕਿ ਮੇਰੇ ਲੜਕਾ ਮੇਰਾ ਨਾਲ ਗੱਲ ਕਰਕੇ ਕੰਮ ਤੇ ਗਿਆ ਜਿਸਦੇ ਮਗਰੋਂ ਉਸਦਾ ਪਤਾ ਨਹੀਂ ਚੱਲਿਆ, ਉਨ੍ਹਾਂ ਕਿਹਾ ਪੁੱਤਰ ਦੀ ਜਿਸ ਤਰ੍ਹਾਂ ਹੀ ਮੌਤ ਹੋਈ ਹੈ। ਉਹ ਇੱਕ ਸ਼ੱਕੀ ਹਾਲਾਤਾਂ 'ਚ ਹੋਈ ਹੈ। ਜਿਸ ਨੂੰ ਮਾਰ ਕੇ ਕੈਨੇਡਾ ਦੀ ਝੀਲ ਵਿਚ ਸੁੱਟਿਆ ਗਿਆ ਸੀ। ਜਿਸ ਦੀ ਬਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ।
ਉਹਨਾਂ ਕਿਹਾ ਕਿ ਮੇਰੇ ਲੜਕੇ ਦੇ ਨਾਲ 16 ਤਰੀਕ ਨੂੰ ਗੱਲ ਹੋਈ ਸੀ ਕਿ ਮੈਂ ਆਪਣੇ ਕੰਮ ਤੇ ਜਾਣਾ ਹੈ ਅਤੇ ਮੈਂ ਹੁਣ ਘਰ ਵਿੱਚ ਹਾਂ ਜਿਸ ਦੇ ਮਗਰੋਂ ਉਹ ਸਵੇਰੇ ਉੱਠ ਕੇ ਕੰਮ ਤੇ ਚਲਾ ਗਿਆ। ਉਸਨੇ ਦੱਸਿਆ ਕਿ ਮੈਂ ਠੀਕ ਠਾਕ ਹਾਂ ਪਰ 22 ਤਰੀਕ ਨੂੰ ਸਵੇਰੇ 4.00 ਵਜੇ ਉਸ ਦੀ ਇਹ ਮੰਦਭਾਗੀ ਖ਼ਬਰ ਮਿਲਣ ਤੇ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ। ਇਸ ਮੌਕੇ ਰਿਸ਼ਤੇਦਾਰ ਪਰਿਵਾਰਾਂ ਨੇ ਵੀ ਕਿਹਾ ਕਿ ਜੋ ਕਿ ਗੁਰਸਿੱਖ ਮੁੰਡਾ ਇੱਕ ਬਹੁਤ ਹੀ ਪਰਿਵਾਰ ਦਾ ਵਧੀਆ ਲੜਕਾ ਸੀ ਜੋ ਇਹ ਘਟਨਾ ਵਾਪਰੀ ਹੈ ਉਸਕੀ ਬਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ ਅਤੇ ਇਸਦਾ ਇਨਸਾਫ਼ ਮਿਲਣਾ ਚਾਹੀਦਾ ਹੈ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ