JALANDHAR WEATHER

ਡਡਵਿੰਡੀ ਨੇੜੇ ਵਾਪਰੇ ਸੜਕ ਹਾਦਸੇ 'ਚ ਇੱਕ ਵਿਅਕਤੀ ਦੀ ਮੌਤ, ਦੂਜਾ ਗੰਭੀਰ ਜ਼ਖ਼ਮੀ

ਡਡਵਿੰਡੀ, 23 ਜੁਲਾਈ (ਦਿਲਬਾਗ ਸਿੰਘ ਝੰਡ)- ਅੱਜ ਸ਼ਾਮੀ ਡਡਵਿੰਡੀ-ਪਾਜੀਆਂ ਸੜਕ 'ਤੇ ਵਾਪਰੇ ਸੜਕ ਹਾਦਸੇ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਦੂਜਾ ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ | ਜਾਣਕਾਰੀ ਅਨੁਸਾਰ ਸਕੂਟਰੀ ਨੰਬਰ ਪੀਬੀ 09-ਏਐੱਲ 4821 ਰੰਗ ਵਾਈਟ ਜਿਸਨੂੰ ਬਲਜੀਤ ਸਿੰਘ ਪੁੱਤਰ ਮਹਿੰਗਾ ਸਿੰਘ ਵਾਸੀ ਕੋਠੇ ਈਸ਼ਰ ਵਾਲ ਥਾਣਾ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਚਲਾ ਰਿਹਾ ਸੀ ਤੇ ਦੂਜੀ ਸਕੂਟਰੀ ਨੰਬਰ ਪੀਬੀ 09 ਏ ਕਿਉ 0265 ਰੰਗ ਗਰੇ ਜਿਸਨੂੰ ਰਵੀਪਾਲ ਪੁੱਤਰ ਜੋਗਿੰਦਰ ਸਿੰਘ ਵਾਸੀ ਫੱਤੂਢੀਂਗਾ ਥਾਣਾ ਕਪੂਰਥਲਾ ਸਿਟੀ ਚਲਾ ਰਿਹਾ ਸੀ ਤੇ ਦੋਨਾਂ ਨੇ ਡਿਵਾਈਡਰ ਦੇ ਕੱਟ ਦੇ ਕੋਲ ਆਪਣੇ ਸਕੂਟਰੀਆਂ ਨੂੰ ਬਿਨਾਂ ਵੇਖਿਆਂ ਕਾਹਲੀ ਨਾਲ ਸੜਕ ਕਰਾਸ ਕਰ ਰਹੇ ਸਨ ਤਾਂ ਪਿੱਛਿਓਾ ਆ ਰਹੀ ਤੇਜ਼ ਰਫ਼ਤਾਰ ਗੱਡੀ ਨੇ ਟੱਕਰ ਮਰ ਦਿੱਤੀ, ਜਿਸ ਵਿਚ ਬਲਜੀਤ ਸਿੰਘ ਪੁੱਤਰ ਮਹਿੰਗਾ ਸਿੰਘ ਵਾਸੀ ਕੋਠੇ ਈਸ਼ਰ ਵਾਲ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ ਤੇ ਦੂਜੀ ਸਕੂਟਰੀ ਤੇ ਸਵਾਰ ਰਵੀਪਾਲ ਪੁੱਤਰ ਜੋਗਿੰਦਰ ਸਿੰਘ ਵਾਸੀ ਫੱਤੂਢੀਂਗਾ ਥਾਣਾ ਕਪੂਰਥਲਾ ਗੰਭੀਰ ਜ਼ਖਮੀ ਹੋ ਗਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਏ.ਐਸ.ਆਈ. ਬਖ਼ਸ਼ੀਸ਼ ਸਿੰਘ ਨੇ ਦੱਸਿਆ ਕਿ ਜ਼ਖਮੀ ਵਿਅਕਤੀ ਨੂੰ ਤੁਰੰਤ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਦਾਖਲ ਕਰਵਾ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਮੌਕੇ ਪਰ ਹਾਜ਼ਰ ਸੁਖਚੈਨ ਅਨੁਸਾਰ ਗੱਡੀ ਵਾਲਾ ਟੱਕਰ ਮਾਰਨ ਤੋਂ ਬਾਅਦ ਗੱਡੀ ਨੂੰ ਭਜਾ ਕੇ ਲੈ ਗਿਆ ਹੈ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ