JALANDHAR WEATHER

ਫਿਲੀਪੀਨਜ਼ ਗਣਰਾਜ ਦੇ ਰਾਸ਼ਟਰਪਤੀ ਕਰਨਗੇ ਭਾਰਤ ਦਾ ਸਰਕਾਰੀ ਦੌਰਾ

ਨਵੀਂ ਦਿੱਲੀ, 31 ਜੁਲਾਈ- ਪ੍ਰਧਾਨ ਮੰਤਰੀ ਮੋਦੀ ਦੇ ਸੱਦੇ ’ਤੇ, ਫਿਲੀਪੀਨਜ਼ ਗਣਰਾਜ ਦੇ ਰਾਸ਼ਟਰਪਤੀ, ਫਰਡੀਨੈਂਡ ਆਰ. ਮਾਰਕੋਸ ਜੂਨੀਅਰ, 04-08 ਅਗਸਤ 2025 ਤੱਕ ਭਾਰਤ ਦਾ ਸਰਕਾਰੀ ਦੌਰਾ ਕਰਨਗੇ। ਉਨ੍ਹਾਂ ਦੇ ਨਾਲ ਪਹਿਲੀ ਮਹਿਲਾ ਮੈਡਮ ਲੁਈਸ ਅਰਨੇਟਾ ਮਾਰਕੋਸ ਅਤੇ ਵਪਾਰਕ ਪ੍ਰਤੀਨਿਧੀਆਂ ਤੋਂ ਇਲਾਵਾ ਕਈ ਕੈਬਨਿਟ ਮੰਤਰੀਆਂ, ਹੋਰ ਪਤਵੰਤਿਆਂ ਅਤੇ ਸੀਨੀਅਰ ਅਧਿਕਾਰੀਆਂ ਸਮੇਤ ਇਕ ਉੱਚ-ਪੱਧਰੀ ਵਫ਼ਦ ਵੀ ਹੋਵੇਗਾ। ਰਾਸ਼ਟਰਪਤੀ ਮਾਰਕੋਸ 08 ਅਗਸਤ 2025 ਨੂੰ ਫਿਲੀਪੀਨਜ਼ ਵਾਪਸ ਜਾਣ ਤੋਂ ਪਹਿਲਾਂ ਬੈਂਗਲੁਰੂ ਵੀ ਜਾਣਗੇ।

ਫਿਲੀਪੀਨਜ਼ ਦੇ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਰਾਸ਼ਟਰਪਤੀ ਮਾਰਕੋਸ ਦਾ ਇਹ ਪਹਿਲਾ ਭਾਰਤ ਦੌਰਾ ਹੋਵੇਗਾ। ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਮਾਰਕੋਸ 5 ਅਗਸਤ 2025 ਨੂੰ ਦੁਵੱਲੀ ਗੱਲਬਾਤ ਕਰਨ ਵਾਲੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ