JALANDHAR WEATHER

ਨਕਾਬਪੋਸ਼ ਨੌਜਵਾਨ ਵਿਦਿਆਰਥਣ ਦੇ ਪੇਟ ’ਚ ਚਾਕੂ ਮਾਰ ਕੇ ਫ਼ਰਾਰ , ਵਿਦਿਆਰਥਣ ਜ਼ਖ਼ਮੀ

ਰਾਮਾਂ ਮੰਡੀ, ਸੀਂਗੋ ਮੰਡੀ (ਬਠਿੰਡਾ), 31 ਜੁਲਾਈ (ਤਰਸੇਮ ਸਿੰਗਲਾ, ਲਕਵਿੰਦਰ ਸਿੰਘ)- ਬੀਤੀ ਸ਼ਾਮ ਨੇੜਲੇ ਪਿੰਡ ਰਾਮਾਂ ਦੀ ਇਕ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਦੇ ਉਸ ਸਮੇਂ ਇਕ ਮੋਟਰਸਾਇਕਲ ਸਵਾਰ ਨਕਾਬਪੋਸ਼ ਨੌਜਵਾਨ ਪੇਟ ਵਿਚ ਚਾਕੂ ਮਾਰ ਕੇ ਫ਼ਰਾਰ ਹੋ ਗਿਆ, ਜਦੋਂ ਉਹ ਕਾਲਜ ਵਿਚ ਛੁੱਟੀ ਹੋਣ ਤੋਂ ਬਾਅਦ ਘਰ ਜਾ ਰਹੀ ਸੀ। ਜ਼ਖ਼ਮੀ ਵਿਦਿਆਰਥਣ ਨੂੰ ਬਠਿੰਡਾ ਦੇ ਇਕ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਵਿਦਿਆਰਥਣ ਤਲਵੰਡੀ ਸਾਬੋ ਦੇ ਇਕ ਕਾਲਜ ਵਿਚ ਬਾਰ੍ਹਵੀਂ ਜਮਾਤ ਵਿਚ ਪੜ੍ਹਦੀ ਹੈ ਅਤੇ ਪਿੰਡ ਤੋਂ ਕਾਲਜ ਤੱਕ ਬੱਸ ਰਾਹੀਂ ਆਉਣ ਜਾਣ ਕਰਦੀ ਹੈ। ਬੀਤੀ ਸ਼ਾਮ 4:00 ਵਜੇ ਦੇ ਕਰੀਬ ਜਦੋਂ ਵਿਦਿਆਰਥਣ ਕਾਲਜ ਵਿਚ ਛੁੱਟੀ ਹੋਣ ਤੋਂ ਬਾਅਦ ਬਸ ਵਿਚੋਂ ਉੱਤਰ ਕੇ ਆਪਣੇ ਘਰ ਪਿੰਡ ਰਾਮਾਂ ਵਿਖੇ ਚਰਚ ਵਾਲੀ ਗਲੀ ਵਿਚ ਜਾ ਰਹੀ ਸੀ, ਤਾਂ ਇਕ ਨਕਾਬਪੋਸ਼ ਮੋਟਰਸਾਇਕਲ ਨੌਜਵਾਨ ਅਚਾਨਕ ਉਸ ਦੇ ਪੇਟ ਵਿਚ ਚਾਕੂ ਮਾਰ ਕੇ ਫ਼ਰਾਰ ਹੋ ਗਿਆ। ਰਾਮਾਂ ਪੁਲਿਸ ਵਲੋਂ ਵਿਦਿਆਰਥਣ ਦੇ ਬਿਆਨ ਲੈਣ ਤੋਂ ਬਾਅਦ ਉਕਤ ਨੌਜਵਾਨ ਦੀ ਭਾਲ ਅਤੇ ਹਮਲੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ