JALANDHAR WEATHER

ਅਮਰੀਕੀ ਜਲ ਸੈਨਾ ਦਾ ਲੜਾਕੂ ਜਹਾਜ਼ ਹੋਇਆ ਹਾਦਸਾਗ੍ਰਸਤ

ਵਾਸ਼ਿੰਗਟਨ, ਡੀ.ਸੀ. 31 ਜੁਲਾਈ- ਅਮਰੀਕੀ ਜਲ ਸੈਨਾ ਦਾ ਐਫ਼-35 ਲੜਾਕੂ ਜਹਾਜ਼ ਕੈਲੀਫੋਰਨੀਆ ਦੇ ਨੇਵਲ ਏਅਰ ਸਟੇਸ਼ਨ ਲੇਮੂਰ ਨੇੜੇ ਹਾਦਸਾਗ੍ਰਸਤ ਹੋ ਗਿਆ। ਨੇਵੀ ਦੇ ਬਿਆਨ ਅਨੁਸਾਰ, ਪਾਇਲਟ ਇਸ ਸਮੇਂ ਸੁਰੱਖਿਅਤ ਅਤੇ ਖ਼ਤਰੇ ਤੋਂ ਬਾਹਰ ਹੈ। ਇਹ ਜਹਾਜ਼ ਸਟਰਾਈਕ ਫਾਈਟਰ ਸਕੁਐਡਰਨ 125 ‘ਰਫ ਰੇਡਰਜ਼’ ਨਾਲ ਜੁੜਿਆ ਹੋਇਆ ਸੀ। ਇਸ ਯੂਨਿਟ ਦੇ ਜਹਾਜ਼ ਜ਼ਿਆਦਾਤਰ ਪਾਇਲਟਾਂ ਅਤੇ ਹਵਾਈ ਚਾਲਕ ਦਲ ਨੂੰ ਸਿਖਲਾਈ ਦੇਣ ਲਈ ਵਰਤੇ ਜਾਂਦੇ ਹਨ। ਹਾਦਸੇ ਤੋਂ ਬਾਅਦ ਅਮਰੀਕੀ ਜਲ ਸੈਨਾ ਅਲਰਟ ’ਤੇ ਹੈ। ਫਿਲਹਾਲ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸੰਬੰਧੀ ਹੋਰ ਵੇਰਵਿਆਂ ਦੀ ਉਡੀਕ ਵੀ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ