ਜ਼ਿਲ੍ਹਾ ਸਿੱਖਿਆ ਦਫ਼ਤਰ ਦਾ ਤਨਖਾਹ ਖਾਤਾ ਤੇ ਸਕੂਲ ਦੀ ਜਾਇਦਾਦ ਅਟੈਚ
ਪਟਿਆਲਾ, 1 ਅਗਸਤ (ਧਰਮਿੰਦਰ ਸਿੰਘ ਸਿੱਧੂ)- ਅਧਿਆਪਕ ਦੇ ਬਕਾਏ ਨਾ ਅਦਾ ਕਰਨ ’ਤੇ ਅਦਾਲਤ ਵਲੋਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਦਾ ਸੈਲਰੀ ਅਕਾਊਂਟ ਤੇ ਸਰਕਾਰੀ ਸਕੂਲ ਮਜ਼ਾਲ ਕਲਾਂ ਦੀ ਬਿਲਡਿੰਗ ਅਤੇ ਹੋਰ ਸਮਾਨ ਅਟੈਚ ਕਰਨ ਦੇ ਹੁਕਮ ਦਿੱਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸਾਬਕਾ ਕਰਮਚਾਰੀ ਰਾਜੇਸ਼ ਕੁਮਾਰ ਦੇ ਬਕਾਏ ਨਾ ਦੇਣ ਦੇ ਮਾਮਲੇ ਵਿਚ ਅਦਾਲਤ ਨੇ ਇਹ ਫ਼ੈਸਲਾ ਸੁਣਾਇਆ ਹੈ। ਹੁਣ ਜੇਕਰ ਬਕਾਇਆ ਦੀ ਰਕਮ ਦਾ ਭੁਗਤਾਨ ਨਹੀਂ ਹੋਇਆ ਤਾਂ ਉਕਤ ਚੀਜ਼ਾਂ ਜ਼ਬਤ ਹੋਣਗੀਆਂ।