ਡਡਵਿੰਡੀ ਵਿਖੇ ਕਬਜ਼ਾ ਲੈਣ ਆਏ ਪੁਲਿਸ ਅਧਿਕਾਰੀ ਤੇ ਕਿਸਾਨ ਹੋਏ ਆਹਮੋ ਸਾਹਮਣੇ


ਡਡਵਿੰਡੀ, (ਕਪੂਰਥਲਾ), 1 ਅਗਸਤ (ਦਿਲਬਾਗ ਸਿੰਘ ਝੰਡ)- ਕਪੂਰਥਲਾ ਸੁਲਤਾਨਪੁਰ ਲੋਧੀ ਮੁੱਖ ਮਾਰਗ ’ਤੇ ਪਿੰਡ ਡਡਵਿੰਡੀ ਵਿਖੇ ਬਾਈਪਾਸ ਬਣਾਉਣ ਲਈ ਇਕਵਾਇਰ ਹੋਈ ਜ਼ਮੀਨ ਦਾ ਕਬਜ਼ਾ ਲੈਣ ਆਏ ਪ੍ਰਸ਼ਾਸਨਿਕ, ਪੁਲਿਸ ਅਧਿਕਾਰੀ ਅਤੇ ਕਿਸਾਨ ਆਹਮੋ ਸਾਹਮਣੇ ਹੋ ਗਏ। ਕਿਸਾਨਾਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਅਜੇ ਤੱਕ ਉਨ੍ਹਾਂ ਦੀ ਜ਼ਮੀਨ ਦਾ ਜਾਇਜ਼ ਮੁਆਵਜ਼ਾ ਨਹੀਂ ਦਿੱਤਾ ਗਿਆ ਜਦਕਿ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਦੀਆਂ ਹਦਾਇਤਾਂ ਤਹਿਤ ਸੜਕ ਦਾ ਕਬਜ਼ਾ ਲੈਣ ਆਏ ਸੀ, ਪਰ ਕਿਸਾਨਾਂ ਵਲੋਂ ਵਿਰੋਧ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਨਾਲ ਗੱਲਬਾਤ ਜਾਰੀ ਹੈ।