88 ਫੁੱਟ ਰੋਡ ਤੋਂ ਨੌਜਵਾਨ ਦੀ ਮਿਲੀ ਲਾਸ਼

ਵੇਰਕਾ, (ਅੰਮ੍ਰਿਤਸਰ), 1 ਅਗਸਤ (ਪਰਮਜੀਤ ਸਿੰਘ ਬੱਗਾ)- ਅੰਮ੍ਰਿਤਸਰ ਦੇ ਥਾਣਾ ਸਦਰ ਖੇਤਰ ਵਿਚ ਪੈਂਦੇ 88 ਫੁੱਟ ਰੋਡ ਦੇ ਖਾਲੀ ਪਲਾਟ ਵਿਚ ਕੂੜੇ ਦੇ ਢੇਰ ਨੇੜਿਓ ਭੇਦਭਰੇ ਹਾਲਾਤ ਵਿਚ ਮਰੇ ਇਕ 21 ਸਾਲ ਦੇ ਨੌਜਵਾਨ ਦੀ ਲਾਸ਼ ਪੁਲਿਸ ਨੇ ਬਰਾਮਦ ਕੀਤੀ ਹੈ, ਜਿਸ ਦੀ ਸ਼ਨਾਖ਼ਤ ਨਹੀਂ ਹੋ ਸਕੀ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਇਥੇ ਕੂੜੇ ਦੇ ਢੇਰ ਤੇ ਝਾੜੀਆਂ ਨਸ਼ੇੜੀਆ ਦਾ ਅੱਡਾ ਬਣਿਆ ਹੋਇਆ ਹੈ ਤੇ ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਨੌਜਵਾਨ ਦੀ ਮੌਤ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਹੋਈ ਹੈ। ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਵਾਰਸਾਂ ਦਾ ਪਤਾ ਲਗਾਇਆ ਜਾ ਰਿਹਾ ਹੈ।