JALANDHAR WEATHER

ਪਿੰਡ ਲਹਿਰੀ ਦੇ ਬੱਸ ਸਟੈਂਡ 'ਤੇ ਅਹਾਤਾ ਮਾਲਕ ਦਾ ਕਤਲ

ਬਠਿੰਡਾ/ਤਲਵੰਡੀ ਸਾਬੋ/ਸੀਂਗੋ ਮੰਡੀ, 1 ਅਗਸਤ (ਲਕਵਿੰਦਰ ਸ਼ਰਮਾ)-ਪੰਜਾਬ ਵਿਚ ਲਗਾਤਾਰ ਲੁੱਟਾਂ-ਖੋਹਾਂ ਤੇ ਕਤਲ ਹੋ ਰਹੇ ਹਨ, ਜਿਸ 'ਤੇ ਪੁਲਿਸ ਪ੍ਰਸ਼ਾਸਨ ਵੀ ਕੋਈ ਠੱਲ੍ਹ ਨਹੀਂ ਪਾ ਰਿਹਾ। ਅਜਿਹਾ ਹੀ ਮਾਮਲਾ ਤਲਵੰਡੀ ਸਾਬੋ ਦੇ ਪਿੰਡ ਲਹਿਰੀ ਤੋਂ ਸਾਹਮਣੇ ਆਇਆ ਹੈ ਜਿਥੇ ਪਿੰਡ ਲਹਿਰੀ ਦੇ ਬੱਸ ਸਟੈਂਡ ਉੱਤੇ ਨਿਪਾਲ ਵਾਸੀ ਸੰਤੋਖ ਥਾਪਾ ਵਲੋਂ ਇਕ ਅਹਾਤਾ ਚਲਾਇਆ ਜਾ ਰਿਹਾ ਸੀ,  ਜਿਸ ਦਾ ਦੇਰ ਰਾਤ ਕਿਸੇ ਅਣਪਛਾਤੇ ਵਿਅਕਤੀ ਨੇ ਕਤਲ ਕਰਕੇ ਰਜਵਾਹੇ ਲਾਗੇ ਲਾਸ਼ ਨੂੰ ਸੁੱਟ ਦਿੱਤਾ ਤੇ ਨਾਲ ਹੀ ਇਕ ਮੋਟਰਸਾਈਕਲ ਸੁੱਟ ਦਿੱਤਾ ਤਾਂ ਕਿ ਪੁਲਿਸ ਅਤੇ ਲੋਕਾਂ ਨੂੰ ਲੱਗੇ ਕਿ ਇਸ ਦਾ ਹਾਦਸਾ ਹੋਇਆ ਹੈ। ਇਸ ਸਬੰਧੀ ਤਲਵੰਡੀ ਸਾਬੋ ਦੇ ਡੀ.ਐਸ.ਪੀ. ਰਜੇਸ਼ ਸਨੇਹੀ ਅਤੇ ਗੋਬਿੰਦ ਚੌਧਰੀ ਵਾਸੀ ਨਿਪਾਲ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਪਿੰਡ ਲਹਿਰੀ ਦੇ ਬੱਸ ਸਟੈਂਡ ਉਤੇ ਸੰਤੋਸ਼ ਥਾਪਾ ਜਿਹੜਾ ਕਿ ਨਿਪਾਲ ਦਾ ਰਹਿਣ ਵਾਲਾ ਸੀ, ਕਾਫੀ ਸਮੇਂ ਤੋਂ ਸੂਰਜ ਚਿਕਨ ਕੌਰਨਰ ਅਹਾਤਾ ਚਲਾ ਲਿਆ ਰਿਹਾ ਸੀ, ਜਿਸ ਦਾ ਕਿਸੇ ਅਣਪਛਾਤੇ ਵਿਅਕਤੀ ਨੇ ਸਿਰ ਵਿਚ ਤੇਜ਼ਧਾਰ ਹਥਿਆਰ ਮਾਰ ਕੇ ਕਤਲ ਕਰ ਦਿੱਤਾ, ਜਿਸ ਦੀ ਲਾਸ਼ ਪਿੰਡ ਲਹਿਰੀ ਦੇ ਰਜਵਾਹੇ ਕੋਲੋਂ ਮਿਲੀ ਹੈ ਤੇ ਨਾਲ ਹੀ ਮੋਟਰਸਾਈਕਲ ਪਿਆ ਹੈ, ਜਿਸ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿਸ ਉਤੇ ਅਸੀਂ ਮ੍ਰਿਤਕ ਦੇ ਰਿਸ਼ਤੇਦਾਰਾਂ ਦੇ ਬਿਆਨਾਂ ਉਤੇ ਮਾਮਲਾ ਦਰਜ ਕਰਕੇ ਮੁਢਲੀ ਪੁੱਛ-ਪੜਤਾਲ ਕਰ ਰਹੇ ਹਾਂ ਤੇ ਜਲਦੀ ਹੀ ਕਤਲ ਕਰਨ ਵਾਲੇ ਦਾ ਪਰਦਾਫਾਸ਼ ਕੀਤਾ ਜਾਵੇਗਾ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ