JALANDHAR WEATHER

'ਇਕ ਰਾਸ਼ਟਰ ਇਕ ਚੋਣ' 'ਤੇ ਜੇ.ਪੀ.ਸੀ. 11 ਅਗਸਤ ਨੂੰ ਮਾਹਿਰਾਂ ਨਾਲ ਕਰੇਗੀ ਮੁਲਾਕਾਤ

ਨਵੀਂ ਦਿੱਲੀ, 10 ਅਗਸਤ (ਏਐਨਆਈ): ਇਕ ਰਾਸ਼ਟਰ ਇਕ ਚੋਣ ਬਿੱਲ 'ਤੇ ਸਾਂਝੀ ਸੰਸਦੀ ਕਮੇਟੀ (ਜੇ.ਪੀ.ਸੀ.) ਸੋਮਵਾਰ (11 ਅਗਸਤ) ਨੂੰ ਦੁਪਹਿਰ 3 ਵਜੇ ਮਾਹਿਰਾਂ ਦੇ ਇਕ ਪੈਨਲ ਨਾਲ ਗੱਲਬਾਤ ਕਰਨ ਵਾਲੀ ਹੈ। ਮੀਟਿੰਗ ਸੰਸਦ ਭਵਨ ਅਨੈਕਸੀ ਦੇ ਮੁੱਖ ਕਮੇਟੀ ਰੂਮ (ਐਮ.ਸੀ.ਆਰ.) ਵਿਖੇ ਹੋਵੇਗੀ।

 

ਆਪਣੇ ਵਿਚਾਰ ਸਾਂਝੇ ਕਰਨ ਲਈ ਸੱਦਾ ਦਿੱਤੇ ਗਏ ਮਾਹਿਰਾਂ ਵਿਚ ਦਿੱਲੀ ਯੂਨੀਵਰਸਿਟੀ ਦੇ ਮਿਰਾਂਡਾ ਹਾਊਸ ਤੋਂ ਪ੍ਰੋਫੈਸਰ ਜੀ. ਗੋਪਾਲ ਰੈਡੀ; ਕੇਂਦਰੀ ਯੂਨੀਵਰਸਿਟੀ ਹਰਿਆਣਾ ਦੇ ਪ੍ਰੋਫੈਸਰ ਸੁਸ਼ਮਾ ਯਾਦਵ, ਰਾਜ ਸਭਾ ਦੇ ਸਾਬਕਾ ਮੈਂਬਰ ਡਾ. ਵਿਨੈ ਸਹਸ੍ਰਬੁੱਧੇ, ਰਾਸ਼ਟਰੀ ਸਮਾਜ ਵਿਗਿਆਨ ਪ੍ਰੀਸ਼ਦ ਦੀ ਪ੍ਰੋਫੈਸਰ ਸ਼ੀਲਾ ਰਾਏ ਅਤੇ ਗੁਹਾਟੀ ਯੂਨੀਵਰਸਿਟੀ ਤੋਂ ਪ੍ਰੋਫੈਸਰ ਨਾਨੀ ਗੋਪਾਲ ਮਹੰਤ ਸ਼ਾਮਿਲ ਹਨ। ਇਹ ਸੈਸ਼ਨ ਭਾਰਤ ਭਰ ਵਿਚ ਲੋਕ ਸਭਾ ਅਤੇ ਰਾਜ ਵਿਧਾਨ ਸਭਾਵਾਂ ਦੀਆਂ ਇਕੋ ਸਮੇਂ ਚੋਣਾਂ ਕਰਵਾਉਣ ਦੀਆਂ ਸੰਭਾਵਨਾਵਾਂ ਅਤੇ ਚੁਣੌਤੀਆਂ 'ਤੇ ਕੇਂਦ੍ਰਿਤ ਹੋਵੇਗਾ।

ਜੇ.ਪੀ.ਸੀ. 19 ਅਗਸਤ ਨੂੰ ਉਕਤ ਬਿੱਲਾਂ 'ਤੇ ਭਾਰਤ ਦੇ ਸਾਬਕਾ ਚੀਫ਼ ਜਸਟਿਸ ਜਸਟਿਸ ਸੰਜੀਵ ਖੰਨਾ ਨਾਲ ਹੋਰ ਗੱਲਬਾਤ ਕਰੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ