ਦਰਿਆ ਬਿਆਸ ਦਾ ਪਾਣੀ ਯੈਲੋ ਅਲਰਟ ’ਤੇ ਪੁੱਜਾ

ਢਿਲਵਾਂ, (ਕਪੂਰਥਲਾ), 11 ਅਗਸਤ (ਪ੍ਰਵੀਨ ਕੁਮਾਰ, ਗੋਬਿੰਦ ਸੁਖੀਜਾ)-ਪਿਛਲੇ ਦਿਨਾਂ ਤੋਂ ਪੌਂਗ ਡੈਮ ’ਤੋਂ ਪਾਣੀ ਛੱਡੇ ਜਾਣ ਤੋਂ ਬਾਅਦ ਦਰਿਆ ਬਿਆਸ ਦੇ ਪਾਣੀ ਵਿਚ ਵਾਧਾ ਦਰਜ ਕੀਤਾ ਜਾ ਰਿਹਾ ਸੀ, ਉਥੇ ਅੱਜ ਸਵੇਰੇ ਦਰਿਆ ਬਿਆਸ ਦਾ ਪਾਣੀ ਯੈਲੋ ਅਲਰਟ ’ਤੇ ਪਹੁੰਚ ਚੁੱਕਾ ਹੈ।
ਦੱਸ ਦੇਈਏ ਕਿ ਦਰਿਆ ਬਿਆਸ ਵਿਚ ਪਿਛਲੇ ਦਿਨਾਂ ਤੋਂ ਲਗਾਤਾਰ ਪਾਣੀ ਵੱਧ ਘੱਟ ਰਿਹਾ ਸੀ। ਇਸ ਸੰਬੰਧੀ ਅੱਜ ਸਵੇਰੇ ਦਰਿਆ ਬਿਆਸ ’ਤੇ ਬਣੀ ਜਲ ਸਰੋਤ ਵਿਭਾਗ ਦੀ ਗੇਜ਼ ਤੋਂ ਕਰਮਚਾਰੀ ਵਿਜੇ ਕੁਮਾਰ ਨੇ ਦੱਸਿਆ ਕਿ ਲੰਘੀ ਰਾਤ ਜਿਥੇ ਪਾਣੀ ਕਰੀਬ 95 ਹਜ਼ਾਰ ਕਿਉਸਿਕ ਡਿਸਚਾਰਜ ਹੋ ਰਿਹਾ ਸੀ, ਉੱਥੇ ਅੱਜ ਤੜਕੇ ਪਾਣੀ ਯੈਲੋ ਅਲਰਟ ’ਤੇ ਪੁੱਜ ਚੁੱਕਾ ਹੈ ਤੇ 1 ਲੱਖ ਕਿਉਸਿਕ ਪਾਣੀ ਰਿਕਾਰਡ ਕੀਤਾ ਗਿਆ ਹੈ। ਦੱਸ ਦੇਈਏ ਕਿ ਪਾਣੀ ਵੱਧਣ ਨਾਲ ਦਰਿਆ ਬਿਆਸ ਦੇ ਨਾਲ ਲੱਗਦੇ ਮੰਡ ਖ਼ੇਤਰ ਵਿਚਲੇ ਕਿਸਾਨ ਆਪਣੀ ਫ਼ਸਲ ਨੂੰ ਲੈ ਕੇ ਚਿੰਤਾ ਵਿਚ ਹਨ।