JALANDHAR WEATHER

ਪੁਲਿਸ ਚੌਂਕੀ ਨਜ਼ਦੀਕ ਮੈਡੀਕਲ ਸਟੋਰ ’ਤੇ ਚੱਲੀਆਂ ਗੋਲੀਆਂ

ਵਡਾਲਾ ਬਾਂਗਰ, (ਗੁਰਦਾਸਪੁਰ), 11 ਅਗਸਤ (ਭੂੰਬਲੀ)-ਜ਼ਿਲ੍ਹਾ ਗੁਰਦਾਸਪੁਰ ਮੁੱਖ ਰੋਡ ’ਤੇ ਸਥਿਤ ਖਹਿਰਾ ਮੈਡੀਕਲ ਸਟੋਰ ’ਤੇ ਅੱਜ ਸਵੇਰੇ 9:15 ਵਜੇ ਦੇ ਕਰੀਬ ਇਕ ਨਕਾਬਪੋਸ਼ ਵਿਅਕਤੀ ਗੋਲੀਆਂ ਚਲਾ ਕੇ ਸਪਲੈਂਡਰ ਮੋਟਰਸਾਈਕਲ ’ਤੇ ਫਰਾਰ ਹੋ ਗਿਆ। ਮੈਡੀਕਲ ਸਟੋਰ ਦੇ ਮਾਲਕ ਹਰਜੀਤ ਸਿੰਘ ਡਾਕਟਰ ਹਰੀ ਨੇ ਦੱਸਿਆ ਕਿ ਉਹ ਪਹਿਲਾਂ ਦੀ ਤਰ੍ਹਾਂ ਅੱਜ ਸਵੇਰੇ ਆਪਣਾ ਮੈਡੀਕਲ ਸਟੋਰ ਖੋਲ੍ਹ ਕੇ ਅਜੇ ਬੈਠਾ ਹੀ ਸੀ ਕਿ ਵਡਾਲਾ ਬਾਂਗਰ ਅੱਡੇ ਵਾਲੇ ਪਾਸਿਓਂ ਇਕ ਨਕਾਬਪੋਸ਼ ਸਪਲੈਂਡਰ ਮੋਟਰਸਾਈਕਲ ’ਤੇ ਆਇਆ ਅਤੇ ਵੇਖਦਿਆਂ ਹੀ ਵੇਖਦਿਆਂ ਸੜਕ ਉੱਪਰ ਖਲੋ ਕੇ ਦੁਕਾਨ ਵੱਲ ਨੂੰ ਦੋ-ਤਿੰਨ ਗੋਲੀਆਂ ਚਲਾ ਦਿੱਤੀਆਂ ਤੇ ਗੋਲੀਆਂ, ਜੋ ਮੇਰੀ ਦੁਕਾਨ ਦੇ ਅੱਗੇ ਲੱਗੇ ਸ਼ੀਸ਼ੇ ਵਿਚ ਲੱਗੀਆਂ, ਜਿਸ ਕਾਰਨ ਕੋਈ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ।


ਜ਼ਿਕਰਯੋਗ ਹੈ ਕਿ ਇਹ ਮੈਡੀਕਲ ਸਟੋਰ ਹੋਰ ਦੁਕਾਨਾਂ ਦੇ ਬਿਲਕੁਲ ਵਿਚਕਾਰ ਹੈ ਤੇ ਦੇਖਦੇ ਸਾਰ ਹੀ ਲੋਕ ਇਕੱਠੇ ਹੋ ਗਏ ਤੇ ਪੁਲਿਸ ਮੌਕੇ ’ਤੇ ਪਹੁੰਚ ਗਈ ਪ੍ਰੰਤੂ ਨਕਾਬਪੋਸ਼ ਫ਼ਰਾਰ ਹੋ ਚੁੱਕਾ ਸੀ। ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਵੀ ਇਸੇ ਪੁਲਿਸ ਚੌਂਕੀ ਵਡਾਲਾ ਬਾਂਗਰ ’ਤੇ ਵੀ ਇਕ ਗ੍ਰਨੇਡ ਦਾਗਿਆ ਗਿਆ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ