ਸਾਬਕਾ ਕਾਂਗਰਸੀ ਸਰਪੰਚ ’ਤੇ ਚਲਾਈਆਂ ਗੋਲੀਆਂ

ਕਿਲ੍ਹਾ ਲਾਲ ਸਿੰਘ, 11 ਅਗਸਤ (ਬਲਬੀਰ ਸਿੰਘ)-ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਦਾਲਮ ਦੇ ਸਾਬਕਾ ਕਾਂਗਰਸੀ ਸਰਪੰਚ ਜੋਗਾ ਸਿੰਘ, ਜੋ ਆਪਣੇ ਮੈਡੀਕਲ ਸਟੋਰ ’ਤੇ ਮਰੀਜ਼ਾਂ ਨੂੰ ਦਵਾਈ ਦੇ ਰਿਹਾ ਸੀ, ਉਸੇ ਵਕਤ 2 ਅਣਪਛਾਤੇ ਵਿਅਕਤੀ ਮੋਟਰਸਾਈਕਲ ’ਤੇ ਆਏ, ਜਿਨ੍ਹਾਂ ਵਿਚੋਂ ਇਕ ਸਟੋਰ ਦੇ ਅੰਦਰ ਆ ਗਿਆ ਅਤੇ ਆਉਂਦਿਆਂ ਹੀ 2 ਗੋਲੀਆਂ ਚਲਾ ਦਿੱਤੀਆਂ। ਦੋਵੇਂ ਗੋਲੀਆਂ ਜੋਗਾ ਸਿੰਘ ਦੀ ਸੱਜੀ ਬਾਂਹ ਵਿਚ ਲੱਗੀਆਂ ਤੇ ਨੌਜਵਾਨ ਮੌਕੇ ’ਤੋਂ ਫਰਾਰ ਹੋ ਗਏ। ਜ਼ਖ਼ਮੀ ਹਾਲਤ ਵਿਚ ਜੋਗਾ ਸਿੰਘ ਨੂੰ ਬਟਾਲਾ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।