ਕਿਸਾਨਾਂ ਨੇ ਫਸਲਾਂ ਦੇ ਹੋਏ ਖਰਾਬੇ ਦੇ ਮੁਆਵਜ਼ੇ ਲਈ ਐਸ.ਡੀ.ਐਮ. ਭੁਲੱਥ ਨੂੰ ਦਿੱਤਾ ਮੰਗ-ਪੱਤਰ

ਨਡਾਲਾ/ਕਪੂਰਥਲਾ, 11 ਅਗਸਤ (ਰਘਬਿੰਦਰ ਸਿੰਘ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਨਡਾਲਾ ਦੇ ਪ੍ਰਧਾਨ ਨਿਸ਼ਾਨ ਸਿੰਘ ਵਲੋਂ ਅੱਜ ਸਬ-ਡਵੀਜ਼ਨ ਭੁਲੱਥ ਮੰਡ ਖੇਤਰ ਵਿਚ ਆਏ ਦਰਿਆਈ ਪਾਣੀ ਤੋਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਤੇ ਉਥੇ ਮੌਕੇ ਉਤੇ ਪੁੱਜੇ ਐਸ.ਡੀ.ਐਮ. ਭੁਲੱਥ ਡੈਵੀ ਗੋਇਲ ਨੂੰ ਫਸਲਾਂ ਦੇ ਹੋਏ ਖਰਾਬੇ ਦੇ ਮੁਆਵਜ਼ੇ ਲਈ ਮੰਗ-ਪੱਤਰ ਵੀ ਦਿੱਤਾ। ਮੰਡ ਕੂਕਾ, ਮੰਡ ਸਰਦਾਰ ਸਿੰਘ ਵਾਲਾ ਵਿਖੇ ਗੱਲਬਾਤ ਕਰਦਿਆਂ ਆਗੂਆਂ ਨੇ ਆਖਿਆ ਕਿ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਧਿਆਨ ਵਿਚ ਲਿਆਂਦਾ ਹੈ ਅਤੇ ਸਰਕਾਰ ਨੂੰ ਇਸ ਸਬੰਧੀ ਜਲਦ ਹੀ ਲੋੜੀਂਦੇ ਕਦਮ ਚੁੱਕਣੇ ਪੈਣਗੇ।