JALANDHAR WEATHER

ਡਰੋਨ ’ਤੋਂ ਡਿੱਗੇ ਪੈਕਟ ’ਚੋਂ ਤਿੰਨ ਕਿਲੋ ਹੈਰੋਇਨ ਬਰਾਮਦ

ਖੇਮਕਰਨ, (ਤਰਨਤਾਰਨ), 11 ਅਗਸਤ (ਰਾਕੇਸ਼ ਕੁਮਾਰ ਬਿੱਲਾ) ਜ਼ਿਲ੍ਹਾ ਤਰਨ ਤਾਰਨ ਦੇ ਥਾਣਾ ਖੇਮਕਰਨ ਦੀ ਪੁਲਿਸ ਨੂੰ ਉਸ ਵਕਤ ਵੱਡੀ ਕਾਮਯਾਬੀ ਮਿਲੀ ਜਦੋਂ ਸਰਹੱਦੀ ਪਿੰਡ ਮਹਿੰਦੀਪੁਰ ਦੇ ਬਾਹਰਵਾਰ ਸ਼ਮਸ਼ਾਨਘਾਟ ਦੀਆਂ ਝਾੜੀਆਂ ’ਚ ਡਿੱਗੇ ਪਏ ਇਕ ਪੈਕਟ ’ਚੋਂ ਤਿੰਨ ਕਿਲੋ ਹੈਰੋਇਨ ਬਰਾਮਦ ਹੋਈ, ਜਿਸ ਦੀ ਕੌਮਾਂਤਰੀ ਬਾਜ਼ਾਰ ’ਚ 15 ਕਰੋੜ ਕੀਮਤ ਦੱਸੀ ਜਾ ਰਹੀ ਹੈ।

ਇਸ ਪੈਕਟ ਨਾਲ ਕੁੰਡੀ ਲੱਗੀ ਮਿਲੀ ਹੈ, ਜਿਸ ’ਤੋਂ ਸਪੱਸ਼ਟ ਹੋ ਗਿਆ ਹੈ ਕਿ ਇਹ ਪੈਕਟ ਪਾਕਿਸਤਾਨੀ ਡਰੋਨ ਰਾਹੀਂ ਸੁੱਟਿਆ ਗਿਆ ਹੈ ਪਰ ਤਸਕਰਾਂ ਦੇ ਹੱਥ ਲੱਗਣ ਤੋਂ ਪਹਿਲਾਂ ਸੂਚਨਾ ਮਿਲਣ ’ਤੇ ਪੁਲਿਸ ਪਾਰਟੀ ਨੇ ਬਰਾਮਦ ਕਰ ਲਿਆ ਹੈ। ਐਸ. ਐਚ. ਓ. ਖੇਮਕਰਨ, ਐਸ. ਆਈ. ਬਲਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਦੇ ਤਫਤੀਸ਼ੀ ਅਫ਼ਸਰ ਨੂੰ ਪੁੱਲ ਡਰੇਨ ਮਹਿੰਦੀਪੁਰ ਨਜ਼ਦੀਕ ਗਸ਼ਤ ਦੌਰਾਨ ਪ੍ਰਗਟ ਸਿੰਘ ਪੁੱਤਰ ਮਿਲਖਾ ਸਿੰਘ ਨੇ ਸੂਚਨਾ ਦਿੱਤੀ ਕਿ ਪਿੰਡ ਮਹਿੰਦੀਪੁਰ ਦੇ ਬਾਹਰਵਾਰ ਸਥਿਤ ਸ਼ਮਸ਼ਾਨਘਾਟ ਨਜ਼ਦੀਕ ਝਾੜੀਆਂ ’ਚ ਕੋਈ ਸ਼ੱਕੀ ਚੀਜ਼ ਪਈ ਹੋਈ ਹੈ, ਜਿਸ ’ਤੇ ਪੁਲਿਸ ਪਾਰਟੀ ਨੇ ਤੁਰੰਤ ਮੌਕੇ ’ਤੇ ਜਾ ਕੇ ਤਲਾਸ਼ੀ ਕੀਤੀ, ਜਿਸ ਦੌਰਾਨ ਪੀਲੇ ਰੰਗ ਦੀ ਟੇਪ ਨਾਲ ਲਪੇਟਿਆ ਹੋਇਆ ਪੈਕਟ ਮਿਲਿਆ, ਜਿਸ ਨਾਲ ਲੋਹੇ ਦੀ ਕੁੰਡੀ ਲੱਗੀ ਹੋਈ ਸੀ। ਜਿਸ ਨੂੰ ਖੋਲਣ ’ਤੇ ਦੋ ਪੈਕਟ ਚਿੱਟੇ ਤੇ ਪੀਲੇ ਰੰਗ ਦੀ ਟੇਪ ਨਾਲ ਸੀਲ ਕੀਤੇ ਮਿਲੇ, ਜਿਸ ਦੇ ਤਿੰਨ ਪੈਕਟਾਂ ’ਚੋਂ ਤਿੰਨ ਕਿਲੋ ਹੈਰੋਇਨ ਤੇ ਤਿੰਨ ਸੋ ਗ੍ਰਾਮ ਪੈਕਜ ਮਟੀਰੀਅਲ ਮਿਲਿਆ ਹੈ।

ਇਸ ਸੰਬੰਧੀ ਥਾਣਾ ਖੇਮਕਰਨ ’ਚ ਅਣ-ਪਛਾਤੇ ਵਿਅਕਤੀਆਂ ਵਿਰੁੱਧ ਧਾਰਾ 21361, 85 ਅਧੀਨ ਕੇਸ ਦਰਜ ਕਰਕੇ ਪਿੰਡ ਵਿਚਲੇ ਸ਼ੱਕੀ ਅਨਸਰਾਂ ’ਤੇ ਨਜ਼ਰ ਰੱਖ ਕੇ ਜਾਂਚ ਕੀਤੀ ਜਾ ਰਹੀ ਹੈ ਤੇ ਥਾਣਾ ਮੁਖੀ ਨੇ ਦਾਅਵਾ ਕੀਤਾ ਕੇ ਛੇਤੀ ਹੀ ਇਹ ਹੈਰੋਇਨ ਦੀ ਖੇਪ ਮੰਗਵਾਉਣ ਵਾਲਿਆਂ ਦੀ ਪਛਾਣ ਕਰਕੇ ਜੇਲ੍ਹਾਂ ’ਚ ਭੇਜਿਆ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ