JALANDHAR WEATHER

ਤੇਜ਼ ਰਫ਼ਤਾਰ ਮੋਟਰਸਾਈਕਲ ਪੁਲਿਸ ਦੀ ਗੱਡੀ ਵਿਚ ਵੱਜਣ ਨਾਲ ਦੋ ਨੌਜਵਾਨਾਂ ਦੀ ਮੌਤ

ਝਬਾਲ, (ਅੰਮ੍ਰਿਤਸਰ), 11 ਅਗਸਤ (ਸੁਖਦੇਵ ਸਿੰਘ)- ਝਬਾਲ ਤਰਨਤਾਰਨ ’ਤੇ ਸਥਿਤ ਕੋਟ ਧਰਮਚੰਦ ਦੇ ਨਜ਼ਦੀਕ ਮੋਟਰਸਾਈਕਲ ਤੇ ਪੁਲਿਸ ਦੀ ਗੱਡੀ ਦੀ ਹੋਈ ਟੱਕਰ ਦੌਰਾਨ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਿਮਰਨ ਸਿੰਘ (19 ਸਾਲ) ਪੁੱਤਰ ਸਕੱਤਰ ਸਿੰਘ ਅਤੇ ਵਿਕਰਮਜੀਤ ਸਿੰਘ ਪੁੱਤਰ ਕੁਲਦੀਪ ਸਿੰਘ ਦੋਵੇਂ ਵਾਸੀ ਮੰਨਣ ਮੋਟਰਸਾਈਕਲ ’ਤੇ ਸਵਾਰ ਹੋ ਕੇ ਝਬਾਲ ਵਿਖੇ ਕੰਮ ’ਤੇ ਆ ਰਹੇ ਸਨ, ਜਦ ਉਹ ਕੋਟ ਧਰਮ ਚੰਦ ਦੇ ਨੇੜਿਓਂ ਲੰਘਦੇ ਸੂਏ ਕੋਲ ਪੁੱਜੇ ਤਾਂ ਤੇਜ਼ ਰਫ਼ਤਾਰ ਬੇਕਾਬੂ ਹੋ ਕੇ ਸਾਹਮਣੇ ਤੋਂ ਆ ਆ ਰਹੀ ਪੁਲਿਸ ਦੀ ਗੱਡੀ ਵਿਚ ਜਾ ਵੱਜੇ, ਜਿਸ ਨਾਲ ਮੋਟਰਸਾਈਕਲ ਸਵਾਰਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ