JALANDHAR WEATHER

ਸੰਸਦ ਮੈਂਬਰਾਂ ਲਈ ਬਣਾਏ ਗਏ 184 ਨਵੇਂ ਫਲੈਟਾਂ ਦਾ ਅੱਜ ਉਦਘਾਟਨ ਕਰਨਗੇ ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ, 11 ਅਗਸਤ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਵਿਚ ਬਾਬਾ ਖੜਕ ਸਿੰਘ ਮਾਰਗ ’ਤੇ ਸੰਸਦ ਮੈਂਬਰਾਂ ਲਈ ਬਣਾਏ ਗਏ 184 ਨਵੇਂ ਫਲੈਟਾਂ ਦਾ ਉਦਘਾਟਨ ਕਰਨਗੇ। ਇਹ ਸਾਰੇ ਫਲੈਟ ਟਾਈਪ-7 ਬਹੁ-ਮੰਜ਼ਿਲਾ ਅਪਾਰਟਮੈਂਟ ਹਨ। ਇਸ ਦੌਰਾਨ ਮੋਦੀ ਇਕ ‘ਸੰਧੂਰ’ ਪਲਾਂਟ ਵੀ ਲਗਾਉਣਗੇ, ਫਲੈਟ ਬਣਾਉਣ ਵਾਲੇ ਵਰਕਰਾਂ ਨੂੰ ਮਿਲਣਗੇ ਅਤੇ ਸਮਾਗਮ ਨੂੰ ਸੰਬੋਧਨ ਵੀ ਕਰਨਗੇ।

ਇਹ ਨਵੇਂ ਫਲੈਟ ਇਸ ਲਈ ਬਣਾਏ ਗਏ ਸਨ ਕਿਉਂਕਿ ਸੰਸਦ ਮੈਂਬਰਾਂ ਲਈ ਰਿਹਾਇਸ਼ ਦੀ ਘਾਟ ਸੀ। ਸੀਮਤ ਜ਼ਮੀਨ ਦੇ ਕਾਰਨ, ਇਥੇ ਉੱਚੀਆਂ ਇਮਾਰਤਾਂ ਬਣਾਈਆਂ ਗਈਆਂ ਸਨ, ਤਾਂ ਜੋ ਥਾਂ ਦੀ ਬਿਹਤਰ ਵਰਤੋਂ ਕੀਤੀ ਜਾ ਸਕੇ ਅਤੇ ਰੱਖ-ਰਖਾਅ ਦੀ ਲਾਗਤ ਘਟਾਈ ਜਾ ਸਕੇ।

ਹਰੇਕ ਫਲੈਟ ਵਿਚ ਲਗਭਗ 5 ਹਜ਼ਾਰ ਵਰਗ ਫੁੱਟ ਦਾ ਕਾਰਪੇਟ ਏਰੀਆ ਹੈ, ਜਿਸ ਵਿਚ ਸੰਸਦ ਮੈਂਬਰਾਂ ਦੇ ਰਹਿਣ ਦੀ ਸਹੂਲਤ ਦੇ ਨਾਲ-ਨਾਲ ਉਨ੍ਹਾਂ ਦੇ ਦਫ਼ਤਰ, ਸਟਾਫ਼ ਰੂਮ ਅਤੇ ਕਮਿਊਨਿਟੀ ਸੈਂਟਰ ਵੀ ਹਨ। ਸਾਰੀਆਂ ਇਮਾਰਤਾਂ ਭੂਚਾਲ-ਰੋਧਕ ਹਨ ਅਤੇ ਸੁਰੱਖਿਆ ਲਈ ਮਜ਼ਬੂਤ ਪ੍ਰਬੰਧ ਕੀਤੇ ਗਏ ਹਨ।

ਨਵੇਂ ਬਣੇ ਫਲੈਟਾਂ ਦਾ ਇਹ ਕੰਪਲੈਕਸ ਪੂਰੀ ਤਰ੍ਹਾਂ ਆਧੁਨਿਕ ਸਹੂਲਤਾਂ ਨਾਲ ਲੈਸ ਹੈ। ਇਸ ਵਿਚ ਗ੍ਰੀਨ (ਹਰੀ) ਤਕਨਾਲੋਜੀ ਦੀ ਵਰਤੋਂ ਕੀਤੀ ਗਈ ਹੈ, ਜੋ ਇਸ ਨੂੰ ਵਾਤਾਵਰਣ ਅਨੁਕੂਲ ਅਤੇ ਊਰਜਾ ਬਚਾਉਣ ਵਾਲਾ ਬਣਾਉਂਦੀ ਹੈ।

ਇਹ ਪ੍ਰੋਜੈਕਟ ਜੀ.ਆਰ.ਆਈ.ਐਚ.ਏ. 3-ਸਟਾਰ ਰੇਟਿੰਗ ਦੇ ਮਾਪਦੰਡਾਂ ਅਤੇ 2016 ਦੇ ਰਾਸ਼ਟਰੀ ਇਮਾਰਤ ਕੋਡ ਦੇ ਨਿਯਮਾਂ ਅਨੁਸਾਰ ਬਣਾਇਆ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ