ਕੈਲਗਰੀ ਉੱਤਰ-ਪੂਰਬੀ ਇਲਾਕੇ ਵਿਚ ਗੋਲੀ ਚੱਲਣ ਨਾਲ 2 ਵਿਅਕਤੀ ਜ਼ਖਮੀ

ਕੈਲਗਰੀ 11 ਅਗਸਤ (ਜਸਜੀਤ ਸਿੰਘ ਧਾਮੀ)- ਪੰਜਾਬੀਆਂ ਦੇ ਸੰਘਣੀ ਵਸੋਂ ਵਾਲੇ ਇਲਾਕੇ ਉੱਤਰ-ਪੂਰਬੀ ਵਿਚ ਕਾਰ ਵਿਚ ਬੈਠੇ 2 ਵਿਅਕਤੀਆਂ ’ਤੇ ਗੋਲੀ ਚਲਾ ਕੇ ਫੱਟੜ ਕੀਤਾ ਗਿਆ। ਕੈਲਗਰੀ ਪੁਲਿਸ ਨੇ ਦੱਸਿਆ ਹੈ ਕਿ ਟੈਰਾਡੇਲ ਗਰੋਵ ਉੱਤਰ-ਪੂਰਬੀ ਵਿਚ ਨਿਸ਼ਾਨਾ ਬਣਾ ਕੇ ਕੀਤੀ ਗਈ ਗੋਲੀਬਾਰੀ ਵਿਚ ਦੋ ਆਦਮੀਆਂ ਨੂੰ ਗੋਲੀਬਾਰੀ ਦਾ ਸ਼ਿਕਾਰ ਹੋਣਾ ਪਿਆ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਭੇਜਿਆ ਗਿਆ। ਹਮਲਾ ਕਰਨ ਵਾਲੇ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਨਵੇਂ ਮਾਡਲ ਦੇ ਪਿਕ-ਅੱਪ ਟਰੱਕ ਵਿਚ ਭੱਜਣ ’ਚ ਸਫ਼ਲ ਹੋ ਗਏ।
ਕੈਲਗਰੀ ਪੁਲਿਸ ਜਾਂਚਕਰਤਾ ਗਵਾਹਾਂ ਅਤੇ ਸੁਰੱਖਿਆ ਕੈਮਰੇ ਦੀ ਰਿਕਾਰਡਿੰਗ ਦੀ ਭਾਲ ਵਿਚ ਆਂਢ-ਗੁਆਂਢ ਦੀ ਤਲਾਸ਼ੀ ਕਰ ਰਹੀ ਹੈ। ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਥੇ ਦੱਸਣਾ ਬਣਦਾ ਹੈ ਕਿ ਪਿਛਲੇ ਦਿਨਾਂ ਤੋਂ ਇਸ ਇਲਾਕੇ ਵਿਚ ਪਹਿਲਾਂ ਵੀ 2 ਵਾਰ ਲੋਕਾਂ ਦੇ ਘਰਾਂ ’ਤੇ ਗੋਲੀਆਂ ਚਲਾਈਆਂ ਜਾ ਚੁੱਕੀਆਂ ਹਨ।