ਪ੍ਰਧਾਨ ਮੰਤਰੀ ਮੋਦੀ ਨੇ 12ਵੀਂ ਵਾਰ ਲਾਲ ਕਿਲ੍ਹੇ 'ਤੇ ਲਹਿਰਾਇਆ ਰਾਸ਼ਟਰੀ ਝੰਡਾ

ਨਵੀਂ ਦਿੱਲੀ, 15 ਅਗਸਤ - ਦੇਸ਼ ਅੱਜ 79ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ। 79ਵੇਂ ਆਜ਼ਾਦੀ ਦਿਵਸ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 12ਵੀਂ ਵਾਰ ਲਾਲ ਕਿਲ੍ਹਾ 'ਤੇ ਤਿਰੰਗਾ ਝੰਡਾ ਲਹਿਰਾਇਆ। ਅਜਿਹਾ ਕਰਨ ਵਾਲੇ ਉਹ ਪਹਿਲੇ ਗ਼ੈਰ-ਕਾਂਗਰਸੀ ਪ੍ਰਧਾਨ ਮੰਤਰੀ ਹਨ। ਇਸ ਤੋਂ ਪਹਿਲਾਂ ਗ਼ੈਰ-ਕਾਂਗਰਸੀ ਪ੍ਰਧਾਨ ਮੰਤਰੀਆਂ 'ਚ ਇਹ ਰਿਕਾਰਡ ਅਟਲ ਬਿਹਾਰੀ ਵਾਜਪਾਈ ਦੇ ਨਾਂਅ ਸੀ, ਜਿਨ੍ਹਾਂ ਨੇ 6 ਵਾਰ ਲਾਲ ਕਿਲ੍ਹੇ ਤੋਂ ਝੰਡਾ ਲਹਿਰਾਇਆ ਸੀ। ਇਸ ਵਾਰ ਦਾ ਥੀਮ 'ਨਵਾਂ ਭਾਰਤ' ਹੈ । ਇਸ ਵਾਰ ਪਹਿਲੀ ਵਾਰ ਰਾਸ਼ਟਰਗਾਨ ਵਜਾਉਣ ਵਾਲੇ ਬੈਂਡ 'ਚ 11 ਅਗਨੀਵੀਰਾਂ ਨੇ ਹਿੱਸਾ ਲਿਆ।
ਇਸ ਮੌਕੇ ਭਾਰਤੀ ਹਵਾਈ ਸੈਨਾ ਦੇ ਦੋ ਐਮਆਈ-17 ਹੈਲੀਕਾਪਟਰਾਂ ਲਾਲ ਕਿਲ੍ਹੇ ਦੇ ਉੱਪਰ ਉੱਡਦੇ ਹੋਏ ਫੁੱਲਾਂ ਦੀਆਂ ਪੱਤੀਆਂ ਦੀ ਵਰਖਾ ਕੀਤੀ। ਇਕ ਹੈਲੀਕਾਪਰਟ ਤਿਰੰਗਾ ਲੈ ਕੇ ਉੱਡ ਰਿਹਾ ਸੀ, ਜਦਕਿ ਦੂਜਾ ਆਪ੍ਰੇਸ਼ਨ ਸੰਧੂਰ ਦਾ ਬੈਨਰ ਪ੍ਰਦਰਸ਼ਿਤ ਕਰ ਰਿਹਾ ਸੀ। ਇਸ ਮੌਕੇ ਆਪਣੇ ਸੰਬੋਧਨ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ , "ਆਜ਼ਾਦੀ ਦਾ ਇਹ ਮਹਾਨ ਤਿਉਹਾਰ 140 ਕਰੋੜ ਸੰਕਲਪਾਂ ਦਾ ਤਿਉਹਾਰ ਹੈ..."।