ਮੁੱਖ ਮੰਤਰੀ ’ਤੇ ਹਮਲਾ ਵਿਰੋਧੀਆਂ ਦੀ ਹੈ ਸਾਜਿਸ਼- ਮਨਜਿੰਦਰ ਸਿੰਘ ਸਿਰਸਾ

ਨਵੀਂ ਦਿੱਲੀ, 20 ਅਗਸਤ- ਜਨ ਸੁਣਵਾਈ ਦੌਰਾਨ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ’ਤੇ ਹੋਏ ਹਮਲੇ ਸੰਬੰਧੀ ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਮੈਂ ਜਨ ਸੁਣਵਾਈ ਦੌਰਾਨ ਮੁੱਖ ਮੰਤਰੀ ’ਤੇ ਹੋਏ ਹਮਲੇ ਦੀ ਸਖ਼ਤ ਨਿੰਦਾ ਕਰਦਾ ਹਾਂ। ਉਹ ਦਿਨ ਰਾਤ ਦਿੱਲੀ ਦੀ ਚਿੰਤਾ ਕਰਦੀ ਹੈ। ਇਹ ਵਿਰੋਧੀਆਂ ਦੀ ਸਾਜ਼ਿਸ਼ ਹੈ, ਉਹ ਇਹ ਬਰਦਾਸ਼ਤ ਨਹੀਂ ਕਰ ਸਕਦੇ ਕਿ ਇਕ ਮੁੱਖ ਮੰਤਰੀ ਘੰਟਿਆਂ ਤੱਕ ਜਨਤਾ ਦੇ ਵਿਚਕਾਰ ਰਹੇ, ਉਹ ਆਪਣੇ ਨਿਵਾਸ ਸਥਾਨ ’ਤੇ ਲੋਕਾਂ ਨੂੰ ਮਿਲੇ।
ਇਸ ਲਈ, ਇਸ ਪਿੱਛੇ ਕੋਈ ਰਾਜਨੀਤਕ ਸਾਜ਼ਿਸ਼ ਜਾਪਦੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ ਤੇ ਸਾਰੇ ਤੱਥ ਸਾਹਮਣੇ ਆਉਣਗੇ।
ਦੱਸ ਦੇਈਏ ਕਿ ਮੁੱਖ ਮੰਤਰੀ ਰੇਖਾ ਗੁਪਤਾ ’ਤੇ ਜਨ ਸੁਣਵਾਈ ਦੌਰਾਨ ਇਕ 35 ਸਾਲਾ ਵਿਅਕਤੀ ਵਲੋਂ ਹਮਲਾ ਕਰ ਦਿੱਤਾ ਗਿਆ ਤੇ ਜਾਣਕਾਰੀ ਅਨੁਸਾਰ ਉਨ੍ਹਾਂ ਦੇ ਥੱਪੜ ਮਾਰਿਆ ਗਿਆ। ਹਾਲਾਂਕਿ ਪੁਲਿਸ ਨੇ ਦੋਸ਼ੀ ਨੂੰ ਗਿ੍ਰਫ਼ਤਾਰ ਕਰ ਲਿਆ ਹੈ।