JALANDHAR WEATHER

ਮੁੱਖ ਮੰਤਰੀ ਰੇਖਾ ਗੁਪਤਾ ’ਤੇ ਹਮਲਾ ਕਰਨ ਵਾਲੇ ਦੀ ਗੁਜਰਾਤ ਵਾਸੀ ਵਜੋਂ ਹੋਈ ਪਛਾਣ

ਨਵੀਂ ਦਿੱਲੀ, 20 ਅਗਸਤ- ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ’ਤੇ ਜਿਸ ਨੌਜਵਾਨ ਨੇ ਹਮਲਾ ਕੀਤਾ, ਉਸ ਦੀ ਪਛਾਣ ਰਾਜੇਸ਼ ਭਾਈ ਖੀਮਜੀ ਭਾਈ ਸਾਕਾਰੀਆ ਵਜੋਂ ਹੋਈ ਹੈ। ਸ਼ੁਰੂਆਤੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ’ਤੇ ਹਮਲਾ ਕਰਨ ਵਾਲਾ ਦੋਸ਼ੀ ਰਾਜੇਸ਼ ਭਾਈ ਖੀਮਜੀ ਭਾਈ ਸਾਕਾਰੀਆ ਗੁਜਰਾਤ ਦੇ ਰਾਜਕੋਟ ਦਾ ਰਹਿਣ ਵਾਲਾ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਦੋਸ਼ੀ ਦਾ ਇਕ ਰਿਸ਼ਤੇਦਾਰ ਜੇਲ੍ਹ ਵਿਚ ਹੈ, ਜਿਸ ਦੀ ਰਿਹਾਈ ਲਈ ਉਹ ਦਿੱਲੀ ਦੇ ਮੁੱਖ ਮੰਤਰੀ ਕੋਲ ਪਟੀਸ਼ਨ ਲੈ ਕੇ ਆਇਆ ਸੀ।


ਦੱਸ ਦੇਈਏ ਕਿ ਅੱਜ ਸਵੇਰੇ ਇਕ ਜਨ ਸੁਣਵਾਈ ਦੌਰਾਨ ਮੁੱਖ ਮੰਤਰੀ ਰੇਖਾ ਗੁਪਤਾ ’ਤੇ ਉਕਤ ਨੌਜਵਾਨ ਵਲੋਂ ਹਮਲਾ ਕੀਤਾ ਗਿਆ ਸੀ ਤੇ ਉਨ੍ਹਾਂ ਦੇ ਥੱਪੜ ਮਾਰਿਆ ਗਿਆ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ