ਸ਼ੇਰਾ ਮਾਨ ਨੇ ਪੋਸਟ ਪਾ ਕੇ ਲਈ ਰਵੀ ਢਿੱਲੋਂ ਦੇ ਕਤਲ ਦੀ ਜ਼ਿੰਮੇਵਾਰੀ

ਡੇਰਾ ਬਾਬਾ ਨਾਨਕ, (ਗੁਰਦਾਸਪੁਰ), 20 ਅਗਸਤ (ਹੀਰਾ ਸਿੰਘ ਮਾਂਗਟ)- ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਵਿਖੇ ਬੀਤੀ ਰਾਤ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਰਵੀ ਕਰਿਆਨਾ ਸਟੋਰ ਦੇ ਮਾਲਕ ਤੇ ਉਘੇ ਕਾਰੋਬਾਰੀ ਲੱਕੀ ਢਿੱਲੋਂ ਦੇ ਭਰਾ ਰਵੀ ਢਿੱਲੋਂ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਦੀ ਜ਼ਿੰਮੇਵਾਰੀ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਮਾਨ ਦੇ ਵਿਦੇਸ਼ ਰਹਿੰਦੇ ਸ਼ੇਰਾ ਮਾਨ ਵਲੋਂ ਲਈ ਗਈ ਹੈ।
ਪੋਸਟ ’ਚ ਉਸ ਨੇ ਲਿਖਿਆ ਹੈ ਕਿ ਕੀਤੀ ਰਾਤ ਡੇਰਾ ਬਾਬਾ ਨਾਨਕ ਵਿਖੇ, ਜੋ ਰਵੀ ਕਰਿਆਨਾ ਸਟੋਰ ਦੇ ਮਾਲਕ ਰਵੀ ਢਿੱਲੋਂ ਦਾ ਕਤਲ ਹੋਇਆ ਹੈ, ਉਸ ਦੀ ਜ਼ਿੰਮੇਵਾਰੀ ਮੈਂ ਸ਼ੇਰਾਂ ਮਾਨ ਲੈਦਾ ਹਾਂ।