JALANDHAR WEATHER

ਕਾਰ ਸੇਵਾ ਸੰਪਰਦਾਇ ਖਡੂਰ ਸਾਹਿਬ ਵਲੋਂ ਅਕਾਲ ਤਖਤ ਸਾਹਿਬ ਤੋਂ ਗਵਾਲੀਅਰ ਲਈ ਪੰਜਵੀਂ ਪੈਦਲ ਚੌਂਕੀ ਸਾਹਿਬ ਆਰੰਭ

ਅੰਮ੍ਰਿਤਸਰ, 20 ਅਗਸਤ (ਜਸਵੰਤ ਸਿੰਘ ਜੱਸ)- ਕਾਰ ਸੇਵਾ ਸੰਪਰਦਾਏ ਖਡੂਰ ਸਾਹਿਬ ਵਲੋਂ ਪੰਜਵੀਂ ਪੈਦਲ ਚੌਂਕੀ ਸਾਹਿਬ ਯਾਤਰਾ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗਵਾਲੀਅਰ ਲਈ ਆਰੰਭ ਹੋਈ। ਬਾਬਾ ਗੁਰਪ੍ਰੀਤ ਸਿੰਘ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਨੇ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਉਪਰੰਤ ਜੈਕਾਰਿਆਂ ਦੀ ਗੂੰਜ ਵਿਚ ਸ਼ੁਰੂ ਹੋਈ ਇਹ ਪੈਦਲ ਚੌਂਕੀ ਸਾਹਿਬ ਯਾਤਰਾ ਵੱਖ ਵੱਖ ਸ਼ਹਿਰਾਂ ਅਤੇ ਨਗਰਾਂ ਵਿਚੋਂ ਗੁਜ਼ਰਦੀ ਹੋਈ 28 ਦਿਨਾਂ ਬਾਅਦ ਗੁਰਦੁਆਰਾ ਦਾਤਾ ਬੰਦੀ ਛੋੜ ਗਵਾਲੀਅਰ (ਮੱਧ ਪ੍ਰਦੇਸ਼) ਵਿਖੇ ਪੁੱਜ ਕੇ ਸੰਪੂਰਨ ਹੋਵੇਗੀ। ਇਸੇ ਦੌਰਾਨ ਚੌਕੀ ਸਾਹਿਬ ਦਾ ਅੰਮ੍ਰਿਤਸਰ ਵਿਚ ਵੱਖ-ਵੱਖ ਥਾਵਾਂ ’ਤੇ ਸ਼ਹਿਰ ਵਾਸੀਆਂ ਵਲੋਂ ਸਵਾਗਤ ਕੀਤਾ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ