JALANDHAR WEATHER

ਅਜਨਾਲਾ ਖੇਤਰ 'ਚ ਰਾਵੀ ਦਰਿਆ 'ਚ ਪਾਣੀ ਦਾ ਪੱਧਰ 4 ਲੱਖ ਕਿਊਸਿਕ ਤੋਂ ਟੱਪਿਆ

ਅਜਨਾਲਾ, ਰਾਮਦਾਸ, ਗੱਗੋਮਾਹਲ, 26 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ/ਜਸਵੰਤ ਸਿੰਘ ਵਾਹਲਾ/ਬਲਵਿੰਦਰ ਸਿੰਘ ਸੰਧੂ)-ਰਣਜੀਤ ਸਾਗਰ ਡੈਮ ਅਤੇ ਉੱਜ ਦਰਿਆ ਤੋਂ ਇਲਾਵਾ ਬਰਸਾਤੀ ਨਾਲਿਆਂ ਵਿਚੋਂ ਰਾਵੀ ਦਰਿਆ ਵਿਚ ਭਾਰੀ ਮਾਤਰਾ ਵਿਚ ਪਾਣੀ ਛੱਡਿਆ ਜਾ ਰਿਹਾ ਹੈ, ਜਿਸ ਕਾਰਨ ਰਾਵੀ ਦਰਿਆ ਨੇ ਆਪਣਾ ਖਤਰਨਾਕ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਅਨੁਸਾਰ ਇਸ ਵੇਲੇ ਰਾਵੀ ਦਰਿਆ ਵਿਚ 4 ਲੱਖ ਕਿਊਸਿਕ ਤੋਂ ਉੱਪਰ ਪਾਣੀ ਵਹਿ ਰਿਹਾ ਹੈ ਅਤੇ ਅੱਜ ਰਾਤ ਨੂੰ ਭਾਰੀ ਮਾਤਰਾ ਵਿਚ ਹੋਰ ਪਾਣੀ ਆਉਣ ਦੀ ਸੰਭਾਵਨਾ ਹੈ, ਜਿਸ ਕਾਰਨ ਸਿਵਲ ਤੇ ਪੁਲਿਸ ਪ੍ਰਸ਼ਾਸਨ ਵਲੋਂ ਪਿੰਡਾਂ ਨੂੰ ਖਾਲੀ ਕਰਵਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ I 'ਅਜੀਤ' ਨਾਲ ਗੱਲਬਾਤ ਕਰਦਿਆਂ ਸਾਬਕਾ ਸਰਪੰਚ ਪ੍ਰਿਥੀਪਾਲ ਸਿੰਘ ਘੋਹਨੇਵਾਲਾ ਨੇ ਦੱਸਿਆ ਕਿ ਸਾਡਾ ਮਾਲ ਡੰਗਰ ਘਰਾਂ ਵਿਚ ਹੈ, ਅਸੀਂ ਕਿਸ ਤਰ੍ਹਾਂ ਘਰ ਛੱਡੀਏI ਉਨਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਪਸ਼ੂਆਂ ਦੇ ਚਾਰੇ ਦਾ ਪ੍ਰਬੰਧ ਕੀਤਾ ਜਾਵੇ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ