JALANDHAR WEATHER

ਪਰਿਵਾਰ ਨਾਲ ਦੇਖਣਯੋਗ ਫਿਲਮ ਹੈ 'ਮੇਹਰ', 5 ਸਤੰਬਰ ਨੂੰ ਹੋਵੇਗੀ ਰਿਲੀਜ਼

ਚੰਡੀਗੜ੍ਹ, 26 ਅਗਸਤ-ਨਾਮਵਰ ਕਾਰੋਬਾਰੀ ਅਤੇ ਅਦਾਕਾਰ ਰਾਜ ਕੁੰਦਰਾ ਦੀ ਬਤੌਰ ਹੀਰੋ ਪਹਿਲੀ ਪੰਜਾਬੀ ਫ਼ਿਲਮ 5 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਦਾ ਟ੍ਰੇਲਰ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ। ਫ਼ਿਲਮ ਦੇ ਇਸ ਟ੍ਰੇਲਰ ਨੂੰ ਹਰ ਪਾਸੇ ਸ਼ਾਨਦਾਰ ਹੁੰਗਾਰਾ ਮਿਲ ਰਿਹਾ ਹੈ। ਇਸ ਨੂੰ ਹੁਣ ਤੱਕ ਡੇਢ ਕਰੋੜ ਦੇ ਕਰੀਬ ਦਰਸ਼ਕ ਦੇਖ ਚੁੱਕੇ ਹਨ। ਦੁਨੀਆ ਭਰ ਵਿਚ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ ਦੀ ਚਰਚਾ ਅਤੇ ਟਰੇਲਰ ਤੋਂ ਪ੍ਰਭਾਵਿਤ ਹੋ ਕੇ ਬਾਲੀਵੁੱਡ ਦੀ ਨਾਮਵਰ ਫ਼ਿਲਮ ਨਿਰਮਾਤਾ ਪ੍ਰੇਰਣਾ ਅਰੋੜਾ ਨੇ ਵੱਖ-ਵੱਖ ਭਾਸ਼ਾਵਾਂ ਲਈ ਇਸ ਫਿਲਮ ਦੇ ਅਧਿਕਾਰ ਖ਼ਰੀਦ ਲਏ ਹਨ। ਪ੍ਰੇਰਣਾ ਅਰੋੜਾ “ਟਾਈਲਟ ਏਕ ਪ੍ਰੇਮ ਕਥਾ”, ਰੁਸਤਮ, ਬਾਗ਼ੀ ਬਾਗ ਵਰਗੀਆਂ ਦਰਜਨਾਂ ਫਿਲਮਾਂ ਬਣਾ ਚੁੱਕੇ ਹਨ।

'ਮੇਹਰ' ਦੀ ਨਿਰਮਾਤਾ ਦਿੱਵਿਆ ਭਟਨਾਗਰ ਨੇ ਦੱਸਿਆ ਕਿ ਉਨ੍ਹਾਂ ਦੀ ਇਹ ਫਿਲਮ ਪਰਿਵਾਰਕ ਡਰਾਮਾ ਫਿਲਮ ਹੈ, ਜਿਸ ਵਿਚ ਬਾਪ ਅਤੇ ਬੇਟੇ ਦੀ ਖੂਬਸੂਰਤ ਕਹਾਣੀ ਨੂੰ ਸ਼ਾਨਦਾਰ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਫਿਲਮ ਦੇ ਨਿਰਦੇਸ਼ਕ ਰਾਕੇਸ਼ ਮਹਿਤਾ ਹਨ। ਇਸ ਫਿਲਮ ਦੀ ਹੀਰੋਇਨ ਗੀਤਾ ਬਸਰਾ ਹੈ। ਫ਼ਿਲਮ ਵਿਚ ਬਨਿੰਦਰ ਬਨੀ, ਬੌਬੀ ਧਾਲੀਵਾਲ, ਰੁਪਿੰਦਰ ਰੂਪੀ, ਅਸ਼ੀਸ਼ ਦੁੱਗਲ, ਸਵਿਤਾ ਭੱਟੀ ਕਈ ਹੋਰ ਚਿਹਰਿਆਂ ਨੇ ਅਹਿਮ ਭੂਮਿਕਾ ਨਿਭਾਈ ਹੈ। ਰਿਸ਼ਤਿਆਂ ਦੀ ਗੱਲ ਕਰਦੀ ਇਸ ਫ਼ਿਲਮ ਦੇ ਰੀਮੇਕ ਅਧਿਕਾਰ ਬਾਲੀਵੁੱਡ ਦੀ ਨਾਮੀ ਪ੍ਰੋਡਿਊਸਰ ਪ੍ਰੇਰਣਾ ਅਰੋੜਾ ਨੇ ਖਰੀਦ ਲਏ ਹਨ। ਛੇਤੀ ਹੀ ਇਹ ਫਿਲਮ ਵੱਖ-ਵੱਖ ਭਾਸ਼ਾਵਾਂ ਵਿਚ ਵੀ ਦੇਖਣ ਨੂੰ ਮਿਲੇਗੀ। ਪੰਜਾਬ ਨਾਲ ਸਬੰਧਿਤ ਰਾਜ ਕੁੰਦਰਾ ਇਸ ਫਿਲਮ ਨਾਲ ਪੰਜਾਬੀ ਸਿਨੇਮਾ ਅਤੇ ਸਿੱਖੀ ਨਾਲ ਪੱਕੇ ਤੌਰ ‘ਤੇ ਜੁੜ ਗਏ ਹਨ। ਇਹ ਫਿਲਮ ਪੰਜਾਬੀ ਸਿਨੇਮਾ ਦੀ ਸ਼ਾਨਦਾਰ ਫਿਲਮ ਹੋਵੇਗੀ ਜੋ ਕਿ ਪਰਿਵਾਰ ਨਾਲ ਦੇਖੀ ਜਾ ਸਕਦੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ