ਪਿੰਡ ਝਾਮਕੇ ਨੂੰ ਮੱਖੂ-ਮੱਲਾਂਵਾਲਾ ਰੋਡ ਨਾਲ ਨਾਲ ਜੋੜਨ ਵਾਲਾ ਪੁੱਲ ਟੁੱਟਿਆ

ਮੱਖੂ, (ਫਿਰੋਜ਼ਪੁਰ), 27 ਅਗਸਤ (ਕੁਲਵਿੰਦਰ ਸਿੰਘ ਸੰਧ)- ਬਲਾਕ ਮੱਖੂ ਦੇ ਪਿੰਡ ਝਾਮਕੇ ਨੂੰ ਮੱਖੂ ਮੱਲਾਂਵਾਲਾ ਰੋਡ ਨਾਲ ਜੋੜਨ ਵਾਲਾ ਸਰਹੰਦ ਫੀਡਰ ਨਹਿਰ 19 ਨੰਬਰ ਬੁਰਜੀ ’ਤੇ ਸਥਿਤ ਪੁੱਲ ਵਿਚ ਵੱਡੀ ਦਰਾੜ ਪੈ ਗਈ ਸੀ ਪਰ ਹੁਣ ਉਹ ਪੁਲ ਵਿਚਕਾਰੋਂ ਦੋ ਫਾੜ ਹੋ ਗਿਆ ਹੈ, ਜਿਸ ਨਾਲ ਪਿੰਡ ਝਾਮਕੇ ਦਾ ਸੰਪਰਕ ਇਸ ਸੜਕ ਨਾਲੋਂ ਟੁੱਟ ਗਿਆ ਹੈ। ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਪੁੱਲ ਨੂੰ ਦੋਨੋਂ ਪਾਸਿਓਂ ਵਧੀਆ ਤਰੀਕੇ ਨਾਲ ਬੰਦ ਕਰ ਦਿੱਤਾ ਜਾਵੇ ਤਾਂ ਜੋ ਕੋਈ ਅਣ-ਸੁਖਾਵੀਂ ਘਟਨਾ ਨਾ ਵਾਪਰੇ। ਲੋਕਾਂ ਵਲੋਂ ਆਰਜ਼ੀ ਤੌਰ ’ਤੇ ਇਸ ਪੁੱਲ ਦੇ ਦੋਨੋਂ ਪਾਸੇ ਛਾਪੇ ਲਾ ਕੇ ਇਸ ਨੂੰ ਬੰਦ ਕਰ ਦਿੱਤਾ। ਇਸ ਮੌਕੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਪੁੱਲ ’ਚ ਫਸੀ ਕਲਾਲੀ ਪੁੱਲ ਟੁੱਟਣ ਦਾ ਕਾਰਨ ਬਣੀ। ਇਕ ਤਰਫ਼ ਤਾਂ ਪਹਿਲਾਂ ਹੀ ਸਤਲੁਜ ਬਿਆਸ ਦੇ ਸੰਗਮ ਦਰਿਆ ਵਿਚ ਹੜ੍ਹਾਂ ਕਾਰਨ ਲੋਕ ਬੇਹਾਲ ਹੋਏ ਹਨ ਤੇ ਦੂਜੇ ਪਾਸੇ ਇਸ ਪੁੱਲ ਦੇ ਟੁੱਟ ਜਾਣ ਨਾਲ ਲੋਕਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਵੇਗਾ।